Sunday, September 8, 2024

ਯੂਨੀਵਰਸਿਟੀ ਵਿਚ ਸੰਗੀਤ, ਥੀਏਟਰ ਅਤੇ ਡਾਂਸ ਤੇ ਵਰਕਸ਼ਾਪ ਸ਼ੁਰੂ

PPN26081411

ਅੰਮ੍ਰਿਤਸਰ, 26 ਅਗਸਤ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਸੰਗੀਤ, ਥੀਏਟਰ ਅਤੇ ਡਾਂਸ ਦੇ ਤਕਨੀਕੀ ਨੁਕਤਿਆਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਤਿੰਨ ਦਿਨਾਂ ਵਰਕਸ਼ਾਪ ਅੱਜ ਇਥੇ ਸ਼ੁਰੂ ਹੋ ਗਈ। ਇਸ ਵਰਕਸ਼ਾਪ ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਕਲਾਕਾਰਾਂ, ਕਾਲਜ ਅਧਿਆਪਕਾਂ ਅਤੇ ਟੀਮ ਨਿਰਦੇਸ਼ਕਾਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿਚ ਖੇਤਰੀ ਮਾਹਿਰ ਡਾ. ਜਨਮੀਤ ਸਿੰਘ, ਡਾ. ਜਸਪਾਲ ਦਿਓਲ ਅਤੇ ਸ. ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਥੀਏਟਰ ਦੇ ਤਕਨੀਕੀ ਨੁਕਤਿਆਂ ਤੋਂ ਜਾਣੂ ਕਰਵਾਇਆ। ਇਸ ਵਰਕਸ਼ਾਪ ਵਿਚ ਮਾਹਿਰਾਂ ਨੇ ਕਿਹਾ ਕਿ ਸਾਨੂੰ ਸਭਿਆਚਾਰ ਨੂੰ ਜਿਊੂਂਦੇ ਰੱਖਣ ਲਈ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਥੀਏਟਰ ਦੀਆਂ ਵੱਖ-ਵੱਖ ਬਰੀਕੀਆਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਸਕਰਿਪਟ, ਅਦਾਕਾਰਾਂ ਦੀ ਚੋਣ, ਡਾਇਰੈਕਸ਼ਨ, ਸਟੇਜ ਸੈਟਿੰਗ, ਸਟੇਜ ਪ੍ਰਾਪਰਟੀ, ਪਹਿਰਾਵਾ, ਮੇਕਅਪ, ਸੰਗੀਤ, ਮਾਈਕ ਤੇ ਰੌਸ਼ਨੀ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ।ਡਾ. ਜਗਜੀਤ ਕੌਰ, ਡਾਇਰੈਕਟਰ ਯੁਵਕ ਭਲਾਈ ਨੇ ਕਲਾਕਾਰਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਅਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਜਿਨ੍ਹਾਂ ਨਾਲ ਵਿਦਿਆਰਥੀ ਕੁਝ ਸਿੱਖ ਸਕਣ। ਉਨ੍ਹਾਂ ਪਰੰਪਰਾਗਤ, ਸਾਫ-ਸੁਥਰਾ ਤੇ ਵਾਸਤਵਿਕਤਾ ਨੂੰ ਦਰਸਾਉਣ ਵਾਲੀਆਂ ਪੇਸ਼ਕਾਰੀਆਂ ‘ਤੇ ਜ਼ੋਰ ਦਿੱਤਾ ਤਾਂ ਕਿ ਮੌਲਿਕਤਾ ਬਣੀ ਰਹੇ ਅਤੇ ਸਹੀ ਅਰਥਾਂ ਵਿਚ ਪੰਜਾਬੀ ਸਭਿਆਚਾਰ ਨੂੰ ਜਿਊਂਦਿਆਂ ਰੱਖ ਸਕੀਏ। ਮਾਹਿਰਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਥੀਏਟਰ ਸਿਰਫ ਇਨਾਮ ਜਿੱਤਣ ਦੀ ਭਾਵਨਾ ਨਾਲ ਨਹੀਂ ਬਲਕਿ ਆਪਣਾ ਵਧੀਆ ਪ੍ਰਦਰਸ਼ਨ ਕਰਕੇ ਦਿਖਾਉਣ ਦੀ ਭਾਵਨਾ ਨਾਲ ਕਰਨ। ਉਨ੍ਹਾਂ ਕਿਹਾ ਕਿ ਥੀਏਟਰ ਰਾਹੀਂ ਵਿਦਿਆਰਥੀਆਂ ਵਿਚ ਸਵੈ ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਵਿਦਿਆਰਥੀਆਂ ਨੂੰ ਆਪਣੀ ਤਾਕਤ ਅਤੇ ਕਮਜ਼ੋਰੀ ਦਾ ਪਤਾ ਲੱਗਦਾ ਹੈ। ਇਕ ਚੰਗਾ ਪ੍ਰਦਰਸ਼ਨ ਕਿਸੇ ਵੀ ਵਿਅਕਤੀ ਦੇ ਮੂਡ, ਐਟੀਚਿਊਡ ਅਤੇ ਸੋਚ ਨੂੰ ਬਦਲ ਸਕਦਾ ਹੈ। ਵਿਦਿਆਰਥੀਆਂ ਨੇ ਰਿਸੋਰਸ ਪਰਸਨਜ਼ ਨਾਲ ਸੁਆਲ ਜਵਾਬ ਕੀਤੇ ।ਵਿਚਾਰ-ਵਟਾਦਰੇਂ ਦੌਰਾਨ ਉਨ੍ਹਾਂ ਨੇ ਹਰ ਪ੍ਰਸ਼ਨ ਦਾ ਬਾਖੂਬੀ ਜਵਾਬ ਦਿੰਦੇ ਹੋਏ ਵਿਦਿਆਰਥੀਆਂ ਦੀ ਜਿਗਿਆਸਾ ਨੂੰ ਸ਼ਾਂਤ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply