ਭੀਖੀ, 5 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਥਾਨਕ ਐਸ.ਡੀ ਕੰਨਿਆਂ ਮਹਾਂਵਿਦਿਆਲਾ ਵਿਖੇ ਪ੍ਰਿੰਸੀਪਲ ਜਗਮੋਹਿਨੀ ਗਾਬਾ ਦੀ ਅਗਵਾਈ ਹੇਠ ਕਾਲਜ ਦੇ ਐਨ.ਐਸ.ਐਸ ਵਿਭਾਗ ਵਲੋਂ ਇੱਕ ਰੋਜਾ ਕੈਂਪ ਲਗਾਇਆ ਗਿਆ। ਜਿਸ ਦੌਰਾਨ ਐਨ.ਐਸ.ਐਸ ਵਿਭਾਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਪਰਮਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਸਫ਼ਾਈ ਦੀ ਮਹੱਤਤਾ ਤੋਂ ਜਾਣੂ ਕਰਵਾਉਂਦੇ ਹੋਏ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ।
ਪ੍ਰਿੰਸੀਪਲ ਗਾਬਾ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਆਲੇ-ਦੁਆਲੇ ਦੀ ਸਫਾਈ ਦੇ ਨਾਲ ਜਿੱਥੇ ਵਾਤਾਵਰਣ ਸ਼ੁੱਧ ਰਹਿੰਦਾ ਹੈ, ਉਥੇ ਹੀ ਬਿਮਾਰੀਆਂ ਨੂੰ ਫੈਲਣ ਤੋਂ ਵੀ ਰੋਕਿਆ ਜਾ ਸਕਦਾ ਹੈ।ਇਸ ਉਪਰੰਤ ਐਨ.ਐਸ.ਐਸ ਵਲੰਟੀਅਰਾਂ ਨੇ ਆਪਣੇ ਸਾਫ ਸਫਾਈ ਰੱਖਣ ਦਾ ਪ੍ਰਣ ਲਿਆ ਅਤੇ ਪੂਰੇ ਕਾਲਜ ਕੈਂਪਸ ਦੀ ਸਾਫ਼ ਸਫ਼ਾਈ ਵੀ ਕੀਤੀ।
ਇਸ ਮੌਕੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਪ੍ਰੋ. ਬਲਜੀਤ ਕੌਰ, ਡਾ. ਕਿਰਨ ਬਾਂਸਲ, ਡਾ. ਪਾਇਲ ਸੱਭਰਵਾਲ, ਡਾ. ਜੋਤੀ ਬਾਲਾ ਅਤੇ ਸਟਾਫ਼ ਮੈਂਬਰ ਤੇ ਵਿਦਿਆਰਥਣਾਂ ਹਾਜਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …