ਬਠਿੰਡਾ, 27 ਅਗਸਤ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਥਾਨਕ ਮੈਕਸ ਹਸਪਤਾਲ, ‘ਚ ਦਾਖ਼ਲ 4 ਸਾਲ ਦੇ ਬੱਚੇ ਗੁਰਨੁਰ ਸਿੰਘ ਦੇ ਨੱਕ ਦੀ ਮੁਸ਼ਕਿਲ ਸਰਜਰੀ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ।ਇਥੇ ਜ਼ਿਕਰਯੋਗ ਇਹ ਹੈ ਕਿ ਕੋਟਕਪੂਰਾ ਦੇ ਇਸ ਬੱਚੇ ਨੂੰ ਕਈ ਮੈਡੀਕਲ ਸੰਸਥਾਵਾਂ ਤੇ ਡਾਕਟਰਾਂ ਕੋਲ ਵਿਖਾਇਆ ਗਿਆ ਪਰ ਕਿਤੋਂ ਕੋਈ ਰਾਹਤ ਨਹੀਂ ਮਿਲੀ। ਉਪਰੰਤ ਮੈਕਸ ਹਸਪਤਾਲ ਦੀ ਈਐਨਟੀ ਓਪੀਡੀ ਵਿੱਚ ਲਿਆਂਦਾ ਗਿਆ ਸੀ ਤੇ ਦੱਸਿਆ ਗਿਆ ਸੀ ਕਿ ਉਸਦੀ ਨੱਕ ਦੇ ਖੱਬੇ ਹਿੱਸੇ ਵਿੱਚ ਕੁਝ ਰੁਕਾਵਟ ਬਣੀ ਹੋਈ ਹੈ ਤੇ ਉੱਥੋਂ ਕਾਲੇ ਰੰਗ ਦਾ ਤਰਲ ਲਗਾਤਾਰ ਵਹਿ ਰਿਹਾ ਹੈ ਤੇ ਕਈ ਵਾਰ ਉਸ ਵਿੱਚ ਖੂਨ ਵੀ ਮਿਲਿਆ ਹੁੰਦਾ ਹੈ। ਇਸ ਨਾਲ ਬੱਚਿਆਂ ਨੂੰ ਸਿਰਦਰਦ ਹੁੰਦਾ ਰਹਿੰਦਾ ਹੈ ਤੇ ਉਸਦੀ ਨਜ਼ਰ ਵੀ ਕਮਜੋਰ ਹੋ ਰਹੀ ਹੈ ਤੇ ਖੱਬੀ ਅੱਖ ਤੋਂ ਉਸਨੂੰ ਧੁੰਦਲਾ ਦਿਖਾਈ ਦੇ ਰਿਹਾ ਹੈ। ਬੀਤੇ ਛੇ ਮਹੀਨਿਆਂ ਤੋਂ ਉਸਦੀ ਪ੍ਰਸਥਿਤੀ ਤੇ ਲੱਛਣ ਕੁਝ ਅਜਿਹੇ ਹੀ ਬਣੇ ਹੋਏ ਸਨ ਜਾਂਚ ਦੌਰਾਨ ਡਾ. ਰੋਹਿਤ ਗੋਇਲ, ਕੰਸਲਟੈਂਟ, ਈਐਨਟੀ ਵਲੋਂ ਕੀਤੀ ਤੇ ਉਨ੍ਹਾਂ ਨੇ ਬੱਚੇ ਦੀ ਸੰਪੂਰਣ ਈਐਨਟੀ ਜਾਂਚ ਕਰਾਉਣ ਦੀ ਸਲਾਹ ਦਿੱਤੀ ਜਿਸ ਵਿੱਚ ਡਾਯਗਨੋਸਟਿਕ ਨਾਸਲ ਐਂਡੋਸਕੋਪੀ ਤੇ ਰੇਡਿਓਲਾਜਿਕ ਜਾਂਚ ਵੀ ਕੀਤੀ ਗਈ ਜਿਹੜੀ ਕਿ ਨਥੂਨਾਂ ਦੇ ਅੰਦਰ ਤੱਕ ਕੀਤੀ ਗਈ। ਉਸਦੀ ਰਿਪੋਰਟ ਤੋਂ ਪਤਾ ਲੱਗਾ ਕਿ ਨੱਕ ਦੇ ਅੰਦਰ ਇੱਕ ਵੱਡਾ ਫੰਗਲ ਮਾਸ ਵਿਕਸਿਤ ਹੋ ਗਿਆ ਹੈ ਜਿਹੜਾ ਕਿ ਉਸ ਦੀਆਂ ਸਾਰੀਆਂ ਸਿਨਯੁਜੇਜ ਨੂੰ ਪ੍ਰਭਾਵਿਤ ਕਰ ਰਿਹਾ ਹੈ (ਹੱਡੀਆਂ ਤੇ ਟਿਸ਼ੂਜ ਵਿੱਚ ਕੈਵਿਟੀਜ) ਤੇ ਇਹ ਪ੍ਰਭਾਵ ਅੱਖਾਂ ਤੱਕ ਵੀ ਜਾ ਰਿਹਾ ਹੈ, ਜਿਸ ਨਾਲ ਅੱਖਾਂ ‘ਤੇ ਦਬਾਅ ਵਧ ਰਿਹਾ ਸੀ।
ਡਾ. ਗੋਇਲ ਨੇ ਹਸਪਤਾਲ ਵਿੱਚ ਭਰਤੀ ਕਰਨ ਦੇ ਤੁਰੰਤ ਬਾਅਦ ਹੀ ਆਈਵੀ ਐਂਟੀਫੰਗਲ ਏਜੰਟਸ ਨੂੰ ਆਪਣੀ ਸਖ਼ਤ ਨਿਗਰਾਨੀ ਵਿੱਚ ਆਈਵੀ ਐਂਟੀਫੰਗਲ ਏਜੰਟਸ ਨੂੰ ਦੋ ਦਿਨਾਂ ਤੋਂ ਬਾਅਦ ਸਰਜਰੀ ਲਈ ਤਿਆਰ ਕੀਤਾ ਗਿਆ। ਦੋ ਘੰਟਿਆਂ ਦੀ ਕਾਫੀ ਮੁਸ਼ਕਿਲ ਸਰਜਰੀ ਕੀਤੀ ਗਈ ਤੇ ਨੱਕ ਦੇ ਸਾਰੇ ਹਿੱਸਿਆਂ ਨੂੰ ਪੂਰੇ ਫੰਗਲ ਮਾਸ ਨੂੰ ਬਾਹਰ ਕੱਢ ਦਿੱਤਾ ਗਿਆ। ਉੱਥੇ ਹੀ ਅੱਖਾਂ ਦੀਆਂ ਦੀਵਾਰਾਂ ਜਿਵੇਂ ਲੈਮਿਨਾ ਪਾਪਯਾਸਿਆ ਨੂੰ ਇੱਕ ਖ਼ਾਸ ਟ੍ਰੀਟਮੈਂਟ ਦੇ ਨਾਲ ਅਲੱਗ ਰੱਖਿਆ ਗਿਆ ਤਾਂ ਕਿ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਫੰਗਲ ਤੋਂ ਪ੍ਰਭਾਵਿਤ ਟਿਸ਼ੂਆਂ ਤੋਂ ਅਲੱਗ ਰੱਖਿਆ ਜਾ ਸਕੇ। ਪੂਰੇ ਫੰਗਲ ਮਾਸ ਨੂੰ ਹਟਾ ਦਿੱਤਾ ਗਿਆ ਜਿਹੜਾ ਕਿ ਨੱਕ ਦੇ ਸਾਰਿਆਂ ਹਿੱਸਿਆਂ (ਫੰਟਲ, ਸਫੀਨਾਯਡ ਤੇ ਮੈਕਸਲਰੀ) ਵਿੱਚ ਫੈਲਿਆ ਹੋਇਆ ਸੀ, 3 ਦਿਨ ਤੱਕ ਸਖ਼ਤ ਮੈਡੀਕਲ ਨਿਰੀਖਣ ਵਿੱਚ ਰੱਖਣ ਤੋਂ ਬਾਅਦ ਗੁਰਨੁਰ ਨੂੰ ਘਰ ਭੇਜ ਦਿੱਤਾ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …