ਬਠਿੰਡਾ, 27 ਅਗਸਤ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸ਼ਹੀਦ ਬਾਬਾ ਸ਼ੇਰ ਸਿੰਘ ਲੋਕ ਭਲਾਈ ਕਲੱਬ ਹਰਰੰਗਪੁਰਾ ਵਲੋਂ ਪਿੰਡ ਦੀ ਪ੍ਰਜਾਪਤ ਧਰਮਸ਼ਾਲਾ ਵਿਚ ਅੱਖਾਂ ਦਾ ਮੁਫ਼ਤ ਚੈਂਕਅੱਪ ਕੈਂਪ ਲਗਾਇਆ ਗਿਆ ਜਿਸ ਵਿਚ 200 ਦੇ ਕਰੀਬ ਡਾਕਟਰ ਸਵਤੰਤਰ ਗੁਪਤਾ ਵਲੋਂ ਅੱਖਾਂ ਦੀ ਜਾਂਚ ਅਤੇ ਲੋੜਵੰਦ ਗਰੀਬ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਕਲੱਬ ਪ੍ਰਧਾਨ ਨਮਤੇਜ ਸਿੰਘ ਔਲਖ, ਉਪ ਪ੍ਰਧਾਨ ਜੁਗਰਾਜ ਸਿੰਘ ਵਲੋਂ ਆਏੇ ਮਹਿਮਾਨਾਂ ਅਤੇ ਡਾਕਟਰ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਵਲੋਂ ਐਬੂਲੈਂਸ ਸੇਵਾ ਵੀ ਮਨੁੱਖਤਾ ਦੀ ਭਲਾਈ ਲਈ ਚਲਾਈ ਜਾ ਰਹੀ ਜੋ ਕਿ ਲੌੜ ਸਮੇਂ ਮਰੀਜ਼ਾਂ ਅਤੇ ਐਕਸੀਡੈਂਟ ਕੇਸਾਂ ਲਈ ਵਰਤਿਆ ਜਾਂਦਾ ਹੈ। ਕਲੱਬ ਵਲੋਂ ਸਮੇਂ ਸਮੇਂ ‘ਤੇ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਇਸ ਮੌਕੇ ਸਮੂਹ ਕਲੱਬ ਮੈਂਬਰਾਂ, ਪਿੰਡ ਪੰਚਾਇਤ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਵਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …