ਬੈਲਜੀਅਮ, 26 ਅਗਸਤ (ਹਰਚਰਨ ਸਿੰਘ ਢਿੱਲ੍ਹੋ) – ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਨੂੰ ਫਰਾਂਸ ਦੇ ਸ਼ਹਿਰ ਪੈਰਿਸ ਵਿਖੇ ਅਕਾਲੀ ਫੂਲਾ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੈਰਿਸ ਨਿਵਾਸੀ ਭਾਈ ਗੁਰਦਿਆਲ ਸਿੰਘ ਖਾਲਸਾ ਜੋ ਹਰ ਸਾਲ ਗੁਰਮਤਿ ਕੈਂਪ ਲਗਾਉਦੇ ਹਨ, ਵਲੋਂ ਲਗਾਏ ਗਏ ਗੁਰਮਤਿ ਕੈਂਪ ਦੌਰਾਨ ਸਾਰੇ ਸਿੱਖ ਜਗਤ ਵਲੋਂ ਭਾਈ ਰਣਜੀਤ ਸਿੰਘ ਖਾਲਸਾ ਨੂੰ ਸਿੱਖ ਕੌਮ ਦੇ ਕੌਮੀ ਜਥੇਦਾਰ ਵਜੋਂ ਸਨਮਾਨਦਿਆਂ ਅਕਾਲੀ ਫੂਲਾ ਸਿੰਘ ਐਵਾਰਡ ਨਾਲ ਨਿਵਾਜ਼ਿਆ ਗਿਆ। ਪੈਰਿਸ ਦੀ ਧਰਤੀ ‘ਤੇ ਸਾਰੀ ਦੁਨੀਆਂ ਦੇ ਕੋਨੇ ਕੋਨੇ ਤੋ ਪਹੁੰਚੇ ਹੋਏ ਪਤਵੰਤਿਆਂ ਤੇ ਸੰਗਤਾਂ ਨੇ ਭਾਈ ਰਣਜੀਤ ਸਿੰਘ ਜੀ ਦਾ ‘ਅਕਾਲੀ ਫੂਲਾ ਸਿੰਘ ਅੇਵਾਰਡ’ ਨਾਲ ਸਨਮਾਨ ਕਰਕੇ ਸਿਰੋਪਾਏ ਪਾ ਕੇ ਵਡਭਾਗੀ ਬਣਨ ਦਾ ਸੁਭਾਗ ਬਣਾਇਆ ਅਤੇ ਭਾਈ ਸਾਹਬ ਦੀ ਚੜਦੀ ਕਲਾ ਦੀ ਅਰਦਾਸ ਕੀਤੀ। ਅਵਸਰ ‘ਤੇ ਭਾਈ ਗੁਰਦਿਆਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਕੈਂਪ ਵਿਚ ਭਾਈ ਰਣਜੀਤ ਸਿੰਘ ਖਾਲਸਾ ਪੰਜਾਬੀ ਗੁਰਮੁੱਖੀ ਸਿੱਖਦੇ ਬੱਚਿਆਂ ਨੂੰ ਵੱਡਮੱਲੀ ਸਿਖਿਆ ਦਿੰਦੇ ਰਹੇ ਅਤੇ ਸਿੱਖ ਕੌਮ ਦੇ ਵੱਡੇ ਵੱਡੇ ਮਸਲਿਆਂ ਦੇ ਜੁਆਬ ਬੜੇ ਠਰੰਮੇ ਨਾਲ ਦਿੰਦੇ ਰਹੇ। ਉਨਾਂ ਕਿਹਾ ਕਿ ਭਾਈ ਰਣਜੀਤ ਸਿੰਘ ਖਾਲਸਾ ਜਿਹਨਾ ਨੇ ਸਿੱਖ ਕੌਮ ਦੀ ਵਾਗ ਡੋਰ ਸੰਭਾਲਦਿਆਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਹੁੰਦਿਆਂ ਬਹੁਤ ਅਹਿਮ ਫੈਸਲੇ ਲਏ, ਜੋ ਉਹਨਾਂ ਤੋਂ ਬਾਅਦ ਕੋਈ ਵੀ ਜਥੇਦਾਰ ਕੌਮ ਦੀ ਅਜਿਹੀ ਸੇਵਾ ਨਾ ਕਰ ਸਕਿਆ। ਉਨਾਂ ਕਿਹਾ ਕਿ ਹਰ ਅਮਨ ਪਸੰਦ ਸਿੱਖ ਭਾਈ ਸਾਹਬ ਦੇ ਕਣ-ਕਣ ਰਿਣੀ ਹਨ, ਆਪ ਸਭ ਨੂੰ ਉਹ ਸਮਾਂ ਵੀ ਯਾਦ ਹੈ, ਜਦ ਹਰ ਸਿੱਖ ਦਿਲੋ ਹਮਦਰਦੀ ਕਰਦਾ ਹੋਇਆ ਕਹਿ ਰਿਹਾ ਸੀ ਕਿ ਸਿੱਖ ਕੌਮ ਦੀ ਢਹਿੰਦੀ ਪੱਗ ਭਾਈ ਸਾਹਬ ਨੇ ਦੁਬਾਰਾ ਸਿੱਖ ਕੌਮ ਦੇ ਸਿਰ ਸਜ਼ਾ ਦਿੱਤੀ ਹੈ। ਅਤੇ ਅੱਜ ਵੀ ਦੁਨੀਆਂ ਦੇ ਹਰ ਕੋਨੇ ‘ਚ ਵੱਸਿਆ ਸਿੱਖ ਭਾਈ ਸਾਹਬ ਦੀ ਸੱਚਾਈ ਅਤੇ ਦ੍ਰਿੜਤਾ ਦਾ ਸਤਿਕਾਰ ਕਰਦਾ ਹੋਇਆ ਮਾਣ ਮਹਿਸੂਸ ਕਰਦਾ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …