ਸਮਰਾਲਾ, 14 ਨਵੰਬਰ (ਪੰਜਾਬ ਪੋਸਟ – ਕੰਗ) – ਲੇਖਕ ਮੰਚ ਸਮਰਾਲਾ ਦੀ ਮਾਸਿਕ ਮੀਟਿੰਗ ਡਾ. ਪਰਮਿੰਦਰ ਸਿੰਘ ਬੈਨੀਪਾਲ ਅਤੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਸਰਪ੍ਰਸਤੀ ਹੇਠ ਸਰਕਾਰੀ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਹੋਈ।ਜਿਸ ਵਿੱਚ ਇਲਾਕੇ ਦੇ ਸਾਹਿਤਕਾਰਾਂ, ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ।ਮੰਚ ਦੇ ਸਕੱਤਰ ਰਾਜਵਿੰਦਰ ਸਮਰਾਲਾ ਨੇ ਗ਼ਜਲਗੋ ਐਸ. ਨਸੀਮ ਦੇ ਗ਼ਜ਼ਲ ਸੰਗ੍ਰਹਿ ‘ਅਕਾਸ਼ ਗੰਗਾ’ ਦਾ ਦੂਸਰਾ ਐਡੀਸ਼ਨ ਛਪਣ ਤੇ ਮੁਬਾਰਕਬਾਦ ਦਿੰਦੇ ਹੋਏ ਹਾਜ਼ਰ ਸਖਸ਼ੀਅਤਾਂ ਨੂੰ ਜੀ ਆਇਆ ਜੀ ਆਖਿਆ। ਰਚਨਾਵਾਂ ਦੇ ਦੌਰ ਵਿੱਚ ਨਰਿੰਦਰ ਮਣਕੂ ਨੇ ਆਪਣੀ ਗਜ਼ਲ ਨਾਲ ਹਾਜ਼ਰੀ ਲੁਆਈ। ਜਦਕਿ ਮੰਚ ਦੇ ਪ੍ਰਧਾਨ ਦਲਜੀਤ ਸ਼ਾਹੀ ਨੇ ਅਜੋਕੇ ਸਮਾਜ ਤੇ ਤਿੱਖਾ ਵਿਅੰਗ ਕਰਦੀ ਕਹਾਣੀ ‘ਸਿਸਟਮ’ ਸੁਣਾਈ, ਜਿਸ ਤੇ ਹਾਜ਼ਰ ਲੇਖਕਾਂ ਨੇ ਨਿੱਠ ਕੇ ਵਿਚਾਰ ਚਰਚਾ ਕੀਤੀ।ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਤੇ ਸੂਰੀਆ ਕਾਂਤ ਵਰਮਾ ਨੇ ਰਿਸ਼ਤਿਆਂ ਵਿੱਚ ਨਿਘਾਰ ਦੀ ਗੱਲ ਕਰਦੇ ਹੋਏ ਖੁੱਲੀਆਂ ਕਵਿਤਾਵਾਂ ਸੁਣਾਈਆਂ।ਐਸ. ਨਸੀਮ ਨੇ ਅਕਾਸ਼ ਗੰਗਾ ਸੰਗ੍ਰਹਿ ਵਿਚੋਂ ਦੋ ਗ਼ਜ਼ਲਾਂ ਸੁਣਾ ਸਹਿਤਕ ਮਹੌਲ ਨੂੰ ਹੋਰ ਗੂੜਿਆਂ ਕੀਤਾ।ਇਸ ਮੌਕੇ ਸੁਰਜੀਤ ਵਿਸ਼ਦ, ਨਾਵਲਕਾਰ ਰਾਮ ਸਰੂਪ ਰਿਖੀ, ਜੀਵਨ ਕੁਮਾਰ ਬੌਂਦਲੀ, ਫਿਲਮ ਅਦਾਕਾਰ ਗੁਰਪ੍ਰੀਤ ਘੋਲੀ, ਰੰਗਮੰਚ ਅਦਾਕਾਰ ਅਬਦੁਲ ਖਾਨ, ਅਜੈ ਕੁਮਾਰ, ਰਵੀ ਹੰਸ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …