ਸਮਰਾਲਾ, 14 ਨਵੰਬਰ (ਪੰਜਾਬ ਪੋਸਟ – ਕੰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ 19 ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਕਰਨਲ ਵਾਈ.ਐਸ ਰੇਡੂ ਤੇ ਸੂਬੇਦਾਰ ਮੇਜਰ ਰਣਜੀਤ ਸਿੰਘ ਦੀ ਰਹਿਨੁਮਾਈ ਹੇਠ ਕੈਡਿਟਾਂ ਨੂੰ ਫੌਜੀ ਹਥਿਆਰਾਂ ਦੀ ਸਿਖਲਾਈ ਅਤੇ ਟ੍ਰੇਨਿੰਗ ਦੇਣ ਲਈ ਇੱਕ ਰੋਜ਼ਾ ਕੈਂਪ ਲਗਾਇਆ ਗਿਆ।ਕੈਂਪ ਦੀ ਅਗਵਾਈ ਸਕੂਲ ਪਿ੍ਰੰਸੀਪਲ ਦਵਿੰਦਰ ਸਿੰਘ ਅਤੇ ਲੈਫ਼ਟੀਨੈਂਟ ਜਤਿੰਦਰ ਕੁਮਾਰ ਵੱਲੋਂ ਕੀਤੀ ਗਈ। ਲੈਫ਼ਟੀਨੈਂਟ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ, ਸਰਕਾਰੀ ਆਈ.ਟੀ.ਆਈ ਸਮਰਾਲਾ, ਮਾਲਵਾ ਕਾਲਜ ਬੌਂਦਲੀ ਸਮਰਾਲਾ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਫਰੌਰ (ਫ਼ਤਿਹਗੜ੍ਹ ਸਾਹਿਬ) ਦੇ ਲਗਭਗ 400 ਕੈਡਿਟਾਂ ਨੇ ਬੜੇ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ। ਕੈਂਪ ਦੌਰਾਨ ਕੈਡਿਟਾਂ ਨੂੰ ਮੈਪ ਰੀਡਿੰਗ, 7.62 ਐਮ.ਐਮ.ਐਸ.ਐਲ.ਆਰ ਅਤੇ .22 ਰਾਈਫਲ ਦਾ ਖੋਲਣਾ-ਜੋੜ੍ਹਨਾ ਤੇ ਸਿਖਲਾਈ, ਹਥਿਆਰਾਂ ਨਾਲ ਡਰਿੱਲ, ਗਾਰਡ ਡਰਿੱਲ ਅਤੇ ਹਥਿਆਰਾਂ ਦੀ ਸਿਖਲਾਈ ਆਦਿ ਦੀ ਟ੍ਰੇਨਿੰਗ ਬਟਾਲੀਅਨ ਤੋਂ ਉਚੇਚੇ ਤੌਰ ਤੇ ਪਹੰੁਚੇ ਸੂਬੇਦਾਰ ਸੁਰੇਸ਼ ਕੁਮਾਰ, ਹੌਲਦਾਰ ਸੁਖਵਿੰਦਰ ਸਿੰਘ, ਗੁਰਦਿੱਤ ਸਿੰਘ, ਮਜੀਦ ਖਾਨ ਅਤੇ ਸੁਖਵਿੰਦਰ ਸਿੰਘ ਆਦਿ ਵਲੋਂ ਦਿੱਤੀ ਗਈ।
ਇਸ ਮੌਕੇ ਲੈਫ਼ਟੀਨੈਂਟ ਜਤਿੰਦਰ ਕੁਮਾਰ, ਤਨਵੀਰ ਸਿੰਘ, ਡਾ: ਹਰੀਸ਼ ਕੁਮਾਰ ਸੱਦੀ, ਰਣਜੀਤ ਕੌਰ, ਲੈਕ. ਬਲਰਾਜ ਸਿੰਘ, ਰਾਜੀਵ ਰਤਨ, ਹਰੀ ਚੰਦ ਵਰਮਾ, ਗੁਰਮੀਤ ਸਿੰਘ, ਇੰਦਰਪ੍ਰੀਤ ਕੌਰ ਸੇਖੋਂ, ਜਯੋਤੀ ਵਰਮਾ, ਮਨਜੀਤ ਕੌਰ, ਸੀਮਾ ਸ਼ਰਮਾ, ਵਰਿੰਦਰ ਕੁਮਾਰ ਤੋਂ ਇਲਾਵਾ ਕਿਰਨ ਬਾਲਾ, ਨੀਲਮ ਕੌਰ, ਪਰਮਜੀਤ ਕੌਰ, ਨਰਿੰਦਰ ਕੌਰ, ਗੁਰਦਰਸ਼ਨ ਕੌਰ, ਕਮਲਪ੍ਰੀਤ ਕੌਰ, ਮੀਨਾ ਜੋਸ਼ੀ, ਪਵਨਪ੍ਰੀਤ ਸਿੰਘ ਪੰਧੇਰ, ਮਨਪ੍ਰੀਤ ਸਿੰਘ, ਪਵਨ ਕੁਮਾਰ, ਰਾਜਿੰਦਰ ਸਿੰਘ ਅਤੇ ਸੁਖਦੇਵ ਸਿੰਘ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …