ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ. ਪਬਲਿਕ ਸਕੂਲ ਜੀ.ਟੀ.ਰੋਡ ਵਿਖੇ ਅੱਜ 19ਵੀਆਂ ਰਾਜ ਪੱਧਰੀ ਖੇਡਾਂ ਦਾ ਉਦਘਾਟਨ ਸਕੂਲ ਦੀ ਐਜੂਕੇਸ਼ਨ ਕਮੇਟੀ ਵੱਲੋਂ ਆਯੋਜਿਤ ਕੀਤਾ ਗਿਆ।ਤਿੰਨ ਦਿਨ ਚੱਲਣ ਵਾਲੀਆਂ ਇੰਨ੍ਹਾਂ ਖੇਡਾਂ ਵਿੱਚ ਵੱਖ-ਵੱਖ ਸਕੂਲਾਂ ਜਿੰਨ੍ਹਾਂ ਵਿੱਚ ਮਜੀਠਾ ਬਾਈਪਾਸ, ਰਣਜੀਤ ਐਵੀਨਿਊ, ਸੁਰ ਸਿੰਘ, ਤਰਨ ਤਾਰਨ, ਉਚਾਪਿੰਡ, ਚੰਡੀਗੜ੍ਹ, ਰਸੂਲਪੁਰਾ, ਮੱਝਵਿੰਡ, ਸੁਲਤਾਨਵਿੰਡ ਲਿੰਕ ਰੋਡ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੁਧਿਆਣਾ, ਫਰੈਂਡਜ਼ ਐਵੀਨਿਊ, ਚੌਂਕ ਪਰਾਗਦਾਸ, ਭਗਤਾਂ ਵਾਲਾ, ਬਸੰਤ ਐਵੀਨਿਊ, ਗੋਲਡਨ ਐਵੀਨਿਊ ਦੇ 900 ਵਿਦਿਆਰਥੀਆਂ ਨੇ ਭਾਗ ਲਿਆ।ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਧੰਨਰਾਜ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇੰਨ੍ਹਾਂ ਦੇ ਸਵਾਗਤ ਵਿੱਚ ਬੈਂਡ ਟੀਮ ਦੇ ਨਾਲ ਪਿ੍ਰੰਸੀਪਲ/ ਡਾਇਰੈਕਟਰ ਡਾ. ਧਰਮਵੀਰ ਸਿੰਘ, ਖੇਡ ਇੰਚਾਰਜ ਅੰਮ੍ਰਿਤਪਾਲ ਕੌਰ, ਮੈਂਬਰ ਇੰਚਾਰਜ ਹਰਮਿੰਦਰ ਸਿੰਘ, ਅਜੀਤ ਸਿੰਘ ਬਰਸਰ ਨੇੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ। ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਨੇ ਉਨ੍ਹਾਂ ਦਾ ਸੁਆਗਤ ਕਰਦੇ ਹੋਏ ਵਿਦਿਆਰਥੀਆਂ ਨੂੰ ਖੇਡਾਂ ਦੇ ਮਹੱਤਵ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਖੇਡ ਭਾਵਨਾ ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪਿ੍ਰੰਸੀਪਲ/ ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਖੇਡ ਪ੍ਰਤੀਯੋਗਤਾਵਾਂ 15 ਨਵੰਬਰ ਤੋ ਂ17 ਨਵੰਬਰ ਤੱਕ ਚੱਲਣਗੀਆਂ।ਜਿੰਨਾਂ ਵਿੱਚ ਤਾਈਕਵਾਡੋ, ਟੇਬਲ ਟੈਨਿਸ, ਬੈਡਮਿੰਟਨ, ਸ਼ਤਰੰਜ, ਰੱਸੀ ਟੱਪਣਾ, ਫੈਨਸਿੰਗ ਦੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾਣਗੀਆਂ। ਸਕੂਲ ਸ਼ਬਦ ਨਾਲ ਖੇਡਾਂ ਦੀ ਆਰੰਭਤਾ ਕੀਤੀ ਗਈ।ਮੁੱਖ ਮਹਿਮਾਨ ਧੰਨਰਾਜ ਸਿੰਘ ਅਤੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਨੇ ਝੰਡਾ ਲਹਿਰਾ ਕੇ, ਗੁਬਾਰੇ ਛੱਡ ਕੇ ਪ੍ਰਤੀਯੋਗਤਾਵਾਂ ਦਾ ਉਦਘਾਟਨ ਕੀਤਾ।ਵਿਦਿਆਰਥੀ ਹਰਨੂਰ ਸਿੰਘ ਅਤੇ ਅਰਮਾਨ ਵਧਾਵਨ ਨੇ ਸਾਰੇ ਖਿਡਾਰੀਆਂ ਵੱਲੋਂ ਪੂਰੀ ਇਮਾਨਦਾਰੀ, ਲਗਨ ਤੇ ਮਿਹਨਤ ਖੇਡ ਨਿਯਮਾਂ ਦੇ ਪਾਲਣ ਦੀ ਸੁੰਹ ਚੁੱਕੀ।ਇਸ ਦੌਰਾਨ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਮੰਚ ਸੰਚਾਲਨ ਦੀ ਭੂਮਿਕਾ ਸ੍ਰੀਮਤੀ ਨਿਸਚਿੰਤ ਕਾਹਲੋ ਨੇ ਨਿਭਾਈ। ਅੰਤ ਵਿੱਚ ਸਕੂਲ ਦੀ ਐਜੂਕੇਸ਼ਨ ਕਮੇਟੀ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਸਕੂਲ ਪਿ੍ਰੰਸੀਪਲ/ ਡਾਇਰੈਕਟਰ ਡਾ. ਧਰਮਵੀਰ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਖੇਡਾਂ ਦੇ ਵਧੀਆ ਸੰਚਾਲਨ ਲਈ ਸ੍ਰੀਮਤੀ ਰੁਪਿੰਦਰ ਕੌਰ ਪ੍ਰਿੰਸੀਪਲ ਫਰੈਂਡਸ ਐਵੀਨਿਯੂ, ਸ੍ਰੀਮਤੀ ਗੁਰਮਨਦੀਪ ਕੌਰ ਪ੍ਰਿੰਸੀਪਲ ਅਟਾਰੀ, ਸ੍ਰੀਮਤੀ ਹਰਮੀਤ ਕੌਰ ਪਿ੍ਰੰਸੀਪਲ ਕਸੇਲ, ਸ੍ਰੀਮਤੀ ਮਾਲਤੀ ਨਾਰੰਗ ਪ੍ਰਿੰਸੀਪਲ ਸੁਰ ਸਿੰਘ, ਸ੍ਰੀਮਤੀ ਗੁਰਪ੍ਰੀਤ ਕੌਰ ਪ੍ਰਿੰਸੀਪਲ ਸ਼ੁਭਮ ਏਨਕਲੇਵ ਸ਼ਾਮਿਲ ਸਨ।ਅੱਜ ਦੇ ਉਦਘਾਟਨ ਸਮਾਰੋਹ ਵਿੱਚ ਸ੍ਰੀਮਤੀ ਹਰਸੋਹਿਨ ਕੌਰ ਮੈਂਬਰ ਇੰਚਾਰਜ ਸਕੂਲ ਖੈਰਾਬਾਦ, ਨਵਤੇਜ ਸਿੰਘ ਨਾਰੰਗ, ਸੁਰਜੀਤ ਸਿੰਘ, ਨਿਰੰਜਨ ਸਿੰਘ, ਬਲਦੇਵ ਸਿੰਘ ਚੌਹਾਨ, ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਰੇਣੂ ਅਹੂਜਾ, ਹੈਡਮਿਸਟ੍ਰੈਸ ਸ੍ਰੀਮਤੀ ਕਵਲਪ੍ਰੀਤ ਕੌਰ, ਹੈਡਮਿਸਟ੍ਰੈਸ ਸ੍ਰੀਮਤੀ ਰਵਿੰਦਰ ਨਰੂਲਾ, ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …