ਸਮਰਾਲਾ, 15 ਨਵੰਬਰ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਉਟਾਲਾਂ ਵਿਖੇ ਦੀ ਉਟਾਲਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮ: ਵਿਖੇ 65ਵਾਂ ਸਰਬ ਭਾਰਤ ਸਹਿਕਾਰੀ ਸਪਤਾਹ ਮਨਾਇਆ ਗਿਆ।ਜਿਸ ਵਿੱਚ ਗੁਰਜੋਤ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸਮਰਾਲਾ ਖੰਨਾ, ਭੁਪਿੰਦਰ ਸਿੰਘ ਜ਼ਿਲ੍ਹਾ ਮੈਨੇਜਰ ਦੀ ਲੁਧਿਆਣਾ ਸੈਂਟਰਲ ਕੋਆਪਰੇਟਿਵ ਬੈਂਕ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਡਾ. ਗੁਰਜੋਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਸਹਿਕਾਰਤਾ ਵਿਭਾਗ ਦੀਆਂ ਵੱਖ ਵੱਖ ਚਲਾਈਆਂ ਜਾ ਰਹੀਆਂ ਸਕੀਮਾਂ ਮਾਈ ਭਾਗੋ ਨਾਰੀ ਸ਼ਕਤੀ ਸਕੀਮ, ਬਾਇਓ ਗੈਸ ਪਲਾਂਟ, ਸਹਿਕਾਰੀ ਗਰੀਨ ਐਨਰਜੀ ਕਰਜਾ ਸਕੀਮ, ਪਰਾਲੀ ਨਾ ਫੂਕਣਾ, ਖੇਤੀਬਾੜੀ ਦੇ ਸੰਦਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਗੁਰਜੀਤ ਸਿੰਘ ਬਾਠ ਜ਼ਿਲ੍ਹਾ ਮੈਨੇਜਰ ਡੀ.ਸੀ.ਯੂ ਲੁਧਿਆਣਾ ਨੇ ਲੁਧਿਆਣਾ ਸੈਂਟਰਲ ਕੋਆਪਰੇਟਿਵ ਬੈਂਕ ਵਲੋਂ ਵੱਖ-ਵੱਖ ਕਰਜਾ ਸਕੀਮਾਂ ਦਾ ਵੇਰਵਾ ਦਿੱਤਾ ਅਤੇ ਸਹਿਕਾਰੀ ਸਭਾਵਾਂ ਨੂੰ ਚਲਾਉਣ ਸਬੰਧੀ ਮੈਨੇਜਿੰਗ ਕਮੇਟੀਆਂ ਦੇ ਫਰਜ਼ ਅਤੇ ਮੁਨਾਫੇ ਵਿੱਚ ਲਿਜਾਣ ਸਬੰਧੀ ਜਾਣੂ ਕਰਵਾਇਆ।
ਇਸ ਮੌਕੇ ਗੁਰਚਰਨ ਸਿੰਘ ਗਿੱਲ ਮੈਨੇਜਰ, ਰੁਪਿੰਦਰ ਸਿੰਘ ਮੈਨੇਜਰ, ਰਾਜਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਸਹਿਕਾਰੀ ਸਭਾਵਾਂ ਲੁਧਿਆਣਾ, ਧਰਮਪਾਲ ਸਿੰਘ ਮੈਨੇਜਰ ਮੁੱਖ ਦਫਤਰ, ਬਲਜਿੰਦਰ ਕੁਮਾਰ ਇੰਸਪੈਕਟਰ, ਨਿਰਭੈ ਸਿੰਘ ਇੰਸਪੈਕਟਰ, ਵਿਜੈ ਸਿੰਘ ਇੰਸਪੈਕਟਰ, ਹਰਮਨਪ੍ਰੀਤ ਸਿੰਘ ਂਿੲੰਸਪੈਕਟਰ, ਪਵਨ ਕੁਮਾਰ ਸੈਕਟਰੀ, ਤੇਜਿੰਦਰ ਸਿੰਘ, ਇਕਬਾਲ ਸਿੰਘ ਘੁਲਾਲ, ਪ੍ਰਦੀਪ ਕੁਮਾਰ, ਸ਼ਿੰਗਾਰਾ ਸਿੰਘ, ਜਸਵੰਤ ਸਿੰਘ ਨਾਗਰਾ ਪ੍ਰਧਾਨ ਸਹਿਕਾਰੀ ਸਭਾਵਾਂ ਤਹਿਸੀਲ ਸਮਰਾਲਾ, ਆਦਿ ਤੋਂ ਇਲਾਵਾ ਵੱਖ-ਵੱਖ ਸਹਿਕਾਰੀ ਸਭਾਵਾਂ ਅਤੇ ਮੈਂਬਰਾਂ ਨੇ ਭਾਗ ਲਿਆ। ਮੰਚ ਸੰਚਾਲਨ ਦੀ ਭੂਮਿਕਾ ਅਵਤਾਰ ਸਿੰਘ ਸਰਾਂ ਨੇ ਨਿਭਾਈ ਅਤੇ ਉਨ੍ਹਾਂ ਦੱਸਿਆ ਕਿ 16 ਨਵੰਬਰ ਨੂੰ ਕਨੇਚ, 17 ਨੂੰ ਸਾਹਨੇਵਾਲ ਵਿਖੇ ਸਹਿਕਾਰਤਾ ਦਿਵਸ ਮਨਾਇਆ ਜਾਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …