ਅੰਮ੍ਰਿਤਸਰ, 27 ਅਗਸਤ (ਪ੍ਰੀਤਮ ਸਿੰਘ)-ਇਤਿਹਾਸਕ ਖਾਲਸਾ ਕਾਲਜ ਵਿਖੇ ਆਯੋਜਿਤ ਕੀਤੇ ਜਾ ਰਹੇ ਜਲੰਧਰ ਦੂਰਦਰਸ਼ਨ ਦੇ ਸੱਭਿਆਚਾਰ ਪ੍ਰੋਗਰਾਮ ‘ਸਬਰੰਗ’ ਦਾ ਕਾਲਜ ਦੇ ਸਰਦਾਰ ਸੁੰਦਰ ਸਿੰਘ ਮਜੀਠੀਆ ਹਾਲ ‘ਤੋਂ ਸਿੱਧਾ ਪ੍ਰਸਾਰਣ 28 ਅਗਸਤ (ਵੀਰਵਾਰ) ਨੂੰ ਦੁਪਿਹਰ 3:00 ਤੋਂ 5:00 ਵਜੇ ਤੱਕ ਕੀਤਾ ਜਾ ਰਿਹਾ ਹੈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਹੋਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਕਾਲਜ ਦੇ ਵਿਦਿਆਰਥੀ ਇਕ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ, ਜਿਸਦਾ ਪ੍ਰਸਾਰਣ ਡੀ. ਡੀ. ਪੰਜਾਬੀ ਤੇ ਪੂਰੀ ਦੁਨੀਆ ਭਰ ਵਿੱਚ ਵੇਖਿਆ ਜਾ ਸਕੇਗਾ। ਦੂਰਦਰਸ਼ਨ ਜਲੰਧਰ ਤੋਂ ਐਕਸਕਿਊਟਿਵ ਇੰਜ਼ੀਨੀਅਰ ਸ: ਨਰਿੰਦਰ ਸਿੰਘ ਅਤੇ ਸਹਾਇਕ ਨਿਰਮਾਤਾ ਸ: ਦਲਜੀਤ ਸਿੰਘ ਸੰਧੂ ਉਚੇਚੇ ਤੌਰ ‘ਤੇ ਆਪਣੀ ਟੀਮ ਨਾਲ ਕਾਲਜ ਵਿੱਚ ਪਹੁੰਚਣ ਕੇ ਇਸ ਲਾਈਵ ਟੈਲੀਕਾਸਟ ਦਾ ਆਯੋਜਨ ਕਰਨਗੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …