Sunday, September 8, 2024

ਜੰਡਿਆਲਾ ਥਾਣੇ ਵਿੱਚ ਇੱਕ ਅੰਮ੍ਰਿਤਧਾਰੀ ਔਰਤ ਵਲੋਂ ਖੁਦਕੁਸ਼ੀ

PPN27081419ਜੰਡਿਆਲਾ ਗੁਰੂ, 27 ਅਗਸਤ (ਹਰਿੰਦਰਪਾਲ ਸਿੰਘ) – ਅੱਜ ਬਾਅਦ ਦੁਪਹਿਰ ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਵਿਚ ਇਕ ਅੰਮ੍ਰਿਤਧਾਰੀ ਅੋਰਤ ਵਲੋਂ ਫਾਹਾ ਲੈਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮੋਕੇ ਤੋਂ ਇੱਕਤਰ ਕੀਤੀ ਜਾਣਕਾਰੀ ਵਿਚ ਐਸ. ਪੀ. ‘ਡੀ’ ਰਾਜੇਸ਼ਵਰ ਸਿੰਘ ਸਿੱਧੂ ਪੁਲਿਸ ਜਿਲ੍ਹਾ ਦਿਹਾਤੀ ਅੰਮ੍ਰਿਤਸਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ 26 ਅਗਸਤ ਸਵੇਰੇ 6 ਵਜੇ ਨਵਾਂ ਪਿੰਡ ਵਸਨੀਕ ਸਰਬਜੀਤ ਕੋਰ ਪਤਨੀ ਮਹਿੰਦਰ ਸਿੰਘ ਉਮਰ ਕਰੀਬ 32 ਸਾਲ ਨੇ ਫਾਹਾ ਲੈ ਲਿਆ ਸੀ।ਇਸ ਦੇ ਆਧਾਰ ਤੇ ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਵਿਚ ਮੁਕੱਦਮਾ ਨੰਬਰ 268 ਅਧੀਨ ਧਾਰਾ 304 ਬੀ, ਆਈ ਪੀ ਸੀ ਤਹਿਤ ਮ੍ਰਿਤਕ ਸਰਬਜੀਤ ਕੋਰ ਦੇ ਪਤੀ ਮਹਿੰਦਰ ਸਿੰਘ ਅਤੇ ਸੱਸ ਸੁਖਵਿੰਦਰ ਕੋਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਉਨਾਂ ਦੱਸਿਆ ਕਿ 26 ਅਗਸਤ ਸ਼ਾਮ ਨੂੰ ਹੀ ਜੰਡਿਆਲਾ ਪੁਲਿਸ ਵਲੋਂ ਉਕਤ ਦੋਹਾਂ ਮੁਲਜਮਾਂ ਨੂੰ ਹਿਰਾਸਤ ਵਿਚ ਲੈ ਲਿਆ।27 ਅਗਸਤ ਸਵੇਰੇ ਜਦ ਦੋਹਾਂ ਨੂੰ ਲੈ ਕੇ ਪੁਲਿਸ ਅਦਾਲਤ ਪੇਸ਼ ਕਰਨ ਲਈ ਚੱਲੀ ਤਾਂ ਅੰਮ੍ਰਿਤਧਾਰੀ ਸੁਖਵਿੰਦਰ ਕੋਰ ਨੇ ਕਿਹਾ ਕਿ ਮੈਂ ਸਵੇਰ ਦਾ ਇਸ਼ਨਾਨ, ਪੇਸ਼ਾਬ ਵਗੈਰਾ ਨਹੀਂ ਕੀਤਾ ਮੈਨੂੰ ਬਾਥਰੂਮ ਕਰ ਲੈਣ ਦਿਉ।ਐਸ.ਪੀ. ‘ਡੀ’ ਰਾਜੇਸ਼ਵਰ ਸਿੰਘ ਸਿੱਧੂ ਅਨੁਸਾਰ ਜਦ ਕਾਫੀ ਦੇਰ ਸੁਖਵਿੰਦਰ ਕੋਰ ਬਾਥਰੂਮ ਵਿਚੋਂ ਬਾਹਰ ਨਾ ਨਿਕਲੀ ਤਾਂ ਐਸ. ਐਚ. ਓ ਪਰਮਜੀਤ ਸਿੰਘ ਵਲੋਂ ਮਹਿਲਾ ਕਰਮਚਾਰੀਆਂ ਨਾਲ ਮਿਲ ਕੇ ਦਰਵਾਜ਼ਾ ਤੋੜ ਦਿੱਤਾ।ਬਾਥਰੂਮ ਦੇ ਅੰਦਰ ਸੁਖਵਿੰਦਰ ਕੋਰ ਵਲੋਂ ਫੁਹਾਰੇ ਦੀ ਪਾਈਪ ਨਾਲ ਆਪਣੀ ਚੁੰਨੀ ਨੂੰ ਗਲੇ ਵਿਚ ਪਾ ਕੇ ਫਾਹਾ ਲਿਆ ਹੋਇਆ ਸੀ।ਪ੍ਰੈਸ ਕਾਨਫਰੰਸ ਵਿਚ ਐਸ. ਪੀ. ਹੈਡਕੁਆਟਰ ਬਲਬੀਰ ਸਿੰਘ, ਡੀ.ਐਸ.ਪੀ ਜੰਡਿਆਲਾ ਅਮਨਦੀਪ ਕੋਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਜੰਡਿਆਲਾ ਗੁਰੂ ਪੁਲਿਸ ਸਟੇਸ਼ਨ ਪਹੁੰਚੀ ਹੋਈ ਸੀ।ਸਾਰੇ ਕੇਸ ਦੀ ਜਾਂਚ ਪੜਤਾਲ ਕਰਨ ਲਈ ਦੇਰ ਸ਼ਾਮ ਜੁਡੀਅੀਸ਼ਲ ਇਨਕੁਆਰੀ ਲਈ ਮੈਡਮ ਸ਼ੈਹਰਲ ਸੂਹੀ ਜੇ ਐਮ. ਐਸ. ਸੀ ਪਹੁੰਚੇ ਹੋਏ ਸਨ। ਪਿੰਡ ਵਾਸੀਆਂ ਵਲੋਂ ਮ੍ਰਿਤਕ ਦੀ ਲਾਸ਼ ਲੈਣ ਲਈ ਥਾਣੇ ਦੇ ਬਾਹਰ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ, ਪਰ ਪੁਲਿਸ ਵਲੋਂ ਪਿਛਲੇ ਰਸਤੇ ਮ੍ਰਿਤਕ ਸੁਖਵਿੰਦਰ ਕੋਰ ਦੀ ਲਾਸ਼ ਪੋਸਟ ਮਾਰਟਮ ਕਰਨ ਲਈ ਅੰਮ੍ਰਿਤਸਰ ਭੇਜ ਦਿੱਤੀ ਗਈ। ਮੋਕੇ ‘ਤੇ ਮੋਜੂਦ ਮ੍ਰਿਤਕ ਸੁਖਵਿੰਦਰ ਕੋਰ ਦੇ ਵੱਡੇ ਪੁੱਤਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੇਰੀ ਮਾਂ ਅਕਸਰ ਪ੍ਰੇਸ਼ਾਨ ਰਹਿੰਦੀ ਸੀ।ਰਾਤ ਨੂੰ ਵੀ ਜਦ ਉਹ ਰੋਟੀ ਦੇਣ ਆਇਆ ਤਾਂ ਮੇਰੀ ਮਾਂ ਕਾਫੀ ਪ੍ਰੇਸ਼ਾਨ ਸੀ। ਸਵੇਰ ਵੇਲੇ ਵੀ ਜਦ ਪੁਲਿਸ ਉਸ ਨੂੰ ਲੈ ਕੇ ਪੁਲਿਸ ਸਟੇਸ਼ਨ ਜੰਡਿਆਲਾ ਤੋਂ ਅੰਮ੍ਰਿਤਸਰ ਚੱਲੇ ਸੀ ਤਾਂ ਮੇਰੀ ਮਾਤਾ ਨੇ ਬਾਥਰੂਮ ਜਾਣ ਦੇ ਬਹਾਨੇ ਅੰਦਰ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।ਮ੍ਰਿਤਕ ਦੇ ਵੱਡੇ ਪੁੱਤਰ ਨੇ ਪੁਲਿਸ ‘ਤੇ ਲਗਾਏ ਜਾ ਰਹੇ ਆਰੋਪਾਂ ਨੂੰ ਸਿਰੇ ਤੋਂ ਹੀ ਖਾਰਿਜ਼ ਕਰ ਦਿੱਤਾ। ਪਰ ਫਿਰ ਵੀ ਪਿੰਡ ਵਾਸੀ ਵੱਖ-ਵੱਖ ਕਿਆਸ ਅਰਾਈਆਂ ਲਾ ਰਹੇ ਸਨ। ਖ਼ਬਰ ਲਿਖੇ ਜਾਣ ਤੱਕ ਭਾਰੀ ਗਿਣਤੀ ਵਿਚ ਪਿੰਡ ਵਾਸੀੇ ਥਾਣੇ ਦੇ ਬਾਹਰ ਇੱਕਤਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply