Sunday, September 8, 2024

 ਅਧਿਆਪਕ ਦਲ ਗੁਰਦਾਸਪੁਰ ਦੇ ਵਫਦ ਦੀ ਡੀ. ਈ ਨਾਲ ਮੀਟਿੰਗ

ਮਿਡਲ ਸਕੂਲਾਂ ਵਿਚ ਬਿਜਲੀ ਦੇ ਬਿਲਾਂ ਦੀ ਗਰਾਂਟ ਤੇ ਏ. ਸੀ. ਪੀ ਕੇਸਾਂ ਦਾ ਤਰੁੰਤ ਹੱਲ ਕੀਤਾ ਜਾਵੇ

PPN28081401

ਬਟਾਲਾ, 28 ਅਗਸਤ (ਨਰਿੰਦਰ ਬਰਨਾਲ) – ਅਧਿਆਪਕ ਦਲ ਪੰਜਾਬ ਦੀ ਇਕਾਈ ਗੁਰਦਾਸਪੁਰ ਦੇ ਜਿਲਾ ਪ੍ਰਧਾਨ ਬਾਬਾ ਤਾਰਾ ਸਿੰਘ ਦੀ ਅਗਵਾਈ ਵਿਚ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿਚ ਮਿਲਿਆ, ਬਟਾਲਾ ਕਲੱਬ ਬਟਾਲਾ ਵਿਖੇ ਅਧਿਆਪਕ ਦਲ ਦੇ ਭਰਵੇ ਇਕੱਠ ਦੌਰਾਨ ਆਪਣੀਆਂ ਮੰਗਾਂ ਦੇ ਸਬੰਧ ਵਿਚ ਬਾਬਾ ਤਾਰਾ ਸਿੰਘ ਜਿਲਾ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਕਰਮਚਾਰੀਆਂ ਦੇ ਏ ਸੀ ਪੀ ਤੇ ਪਰਖ ਸਮੇ ਦੇ ਕੇਸ ਚੈਕ ਕਰਕੇ ਹੀ ਦਫਤਰ ਵਿਖੇ ਜਮਾ ਕਰਵਾਏ ਜਾਣ ਤਾਂ ਜੋ ਕਿਸੇ ਕਿਸਮ ਦਾ ਇਤਰਾਜ ਨਾ ਲੱਗੇ, ਮਿਤੀ 30-9-11 ਤੋ ਬਾਅਦ ਵਾਲੇ ਏ ਸੀ ਪੀ ਕੇਸਾਂ ਦਾ ਤੁਰੰਤ ਹੱਲ ਕੀਤਾ ਜਾਵੇ, ਮੈਡੀਕਲ ਬਿਲਾ ਲਈ ਡੀਪੈਡੈਟ ਸਰਟੀਫਿਕੇਟ ਦੀ ਜਗਾ ਹਲਫੀਆਂ ਬਿਆਨ ਹੀ ਲਾਗੂ ਕੀਤਾ ਜਾਵੇ, ਹਰ ਕਰਮਚਾਰੀ ਨੂੰ ਉਸਦੀ ਏ ਸੀ ਆਰ ਦੇਣੀ ਯਕੀਨੀ ਬਣਾਈ ਜਾਵੇ, ਜੀ ਆਈ ਐਸ ਤੇ ਜੀ ਪੀ ਐਫ ਦਾ ਹਿਸਾਬ ਸਕੂਲੀ ਪੱਧਰ ਤੇ ਮੁਕੰਮਲ ਕਰਵਾਇਆ ਜਾਵੇ, ਮਿਡਲ ਸਕੂਲਾਂ ਨੂੰ ਬਿਜਲੀ ਦੇ ਬਿਲ ਦੀ ਅਦਾਇਗੀ ਵਾਸਤੇ ਬਜਟ ਜਾਰੀ ਕੀਤਾ ਜਾਵੇ, ਮਿਡਲ ਸਕੂਲਾਂ ਵਿਚ ਸਾਇੰਸ ਪ੍ਰਯੋਗਸਾਲਾ ਵਾਸਤੇ ਸਮਾਨ ਦੀ ਗਰਾਂਟ ਸਬੰਧੀ ਵਿਭਾਗ ਨੂੰ ਲਿਖਿਆ ਜਾਵੇ, ਮਾਨਯੋਗ ਹਾਈਕੋਰਟ ਦੇ ਹੁਕਮਾ ਤਹਿਤ ਅਣ ਸੁਰੱਖਿਅਤ ਇਮਾਰਤਾ ਵਾਸਤੇ ਗਰਾਂਟ ਜਾਰੀ ਕਰਵਾਊਣ ਵਾਸਤੇ ਵਿਭਾਂਗ ਨੂੰ ਤੁਰੰਤ ਲਿਖਿਆ ਜਾਵੇ ਤਾਂ ਗਰਾਂਟਾਂ ਜਲਦੀ ਜਾਰੀ ਹੋ ਸਕਣ ਤੇ ਬਿਲਡਿੰਗਾਂ ਦੀ ਉਸਾਰੀ ਜਲਦੀ ਕਰਵਾਈ ਜਾ ਸਕੇ, ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿਘ ਸੈਣੀ ਵੱਲੋ ਦਫਤਰੀ ਪੱਧਰ ਤੇ ਹੱਲ ਕੀਤੀਆਂ ਜਾ ਸਕਣ ਵਾਲੀਆਂ ਮੰਗਾਂ ਨੂੰ ਮੰਨਣ ਦਾ ਭਰੋਸਾ ਦਿਤਾ ਇਸ ਮੌਕੇ ਅਧਿਆਪਕ ਦਲ ਗੁਰਦਾਸਪੁਰ ਦੀ ਸਮੁਚੀ ਟੀਮ ਵੱਲੋ ਜਿਲਾ ਸਿਖਿਆ ਨੂੰ ਸਨਮਾਨਿਤ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ?ਇਸ ਮੌਕੇ ਜਿਲਾ ਟੂਰਨਾਮੈਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਰਤ ਭੂਸ਼ਨ ਤੇ ਪ੍ਰਿੰਸੀਪਲ ਅਨਿਲ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੁਖਵਿੰਦਰ ਸਿੰਘ, ਰਵਿੰਦਰਜੀਤ ਸਿੰਘ ਪੰਨੂੰ,ਤਰਸੇਮ ਪਾਲ ਸਰਮਾ ਜੌੜਾ ਸਿੰਘਾ, ਸ੍ਰੀ ਸੁਲੱਖਣ ਸਿੰਘ ਹਰਚੋਵਾਲ, ਤੇਜਿੰਦਰਪਾਲ ਸਿੰਘ ਮਸਾਣੀਆਂ, ਜੋਗਿੰਦਰ ਸਿੰਘ, ਜਗਜੀਤ ਸਿੰਘ, ਸਤਨਾਮ ਸਿੰਘ ਪ੍ਰਧਾਨ, ਲੈਕਚਾਰ ਕੰਸ ਰਾਜ, ਰਘਬੀਰ ਸਿੰਘ, ਸੁਖਰਾਜ ਸਿੰਘ, ਰਜਿੰਦਰ ਸਿੰਘ ਪੰਨੂੰ,ਸੁਖਜਿੰਦਰ ਸਿੰਘ, ਪ੍ਰਿੰਸੀਪਲ ਸੁਲੱਖਣ ਸਿੰਘ, ਪ੍ਰਿੰਸੀਪਲ ਗੁਰਮੀਤ ਸਿੰਘ, ਮੰਗਲ ਸਿੰਘ, ਉਮ ਪ੍ਰਕਾਸ਼, ਰਣਜੀਤ ਸਿੰਘ ਡੀ. ਪੀ. ਈ, ਬਲਵਿੰਦਰ ਸਿੰਘ ਭੁੱਲਰ, ਆਦਿ ਅਧਿਆਪਕ ਦਲ ਗੁਰਦਾਸਪੁਰ ਦੇ ਮੈਬਰ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply