Saturday, July 5, 2025
Breaking News

ਲੀਖਾ ਪਰਿਵਾਰ ਨੇ ਖ਼ਾਲਸਾ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਲਈ ਦਿੱਤਾ 11 ਲੱਖ ਦਾ ਚੈਕ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਲਈ ਕੈਨੇਡਾ ਸਥਿਤ PUNJ1512201815ਐਨ.ਆਰ.ਆਈ ਅਮਰਜੀਤ ਸਿੰਘ ਲੀਖਾ ਨੇ ਦਾਨ ਵਜੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਹਰਮਿੰਦਰ ਸਿੰਘ ਫ੍ਰੀਡੰਮ ਅਤੇ ਅੰਡਰ ਸੈਕਟਰੀ ਡੀ.ਐਸ ਰਟੌਲ ਨੂੰ 11 ਲੱਖ ਦੀ ਰਾਸ਼ੀ ਦਾ ਚੈਕ ਵਜ਼ੀਫ਼ੇ ਦੇ ਤੌਰ ’ਤੇ ਸੌਂਪਿਆ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੀਖਾ ਪਰਿਵਾਰ ਵੱਲੋਂ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਮੌਜ਼ੂਦਗੀ ’ਚ ਲੋੜਵੰਦ ਵਿਦਿਆਰਥੀਆਂ ਲਈ ਜੂਨ ਮਹੀਨੇ ’ਚ ਕਰੀਬ 9 ਦੀ ਲੱਖ ਦੀ ਰਾਸ਼ੀ ਦਾ ਚੈਕ ਦਿੱਤਾ ਗਿਆ ਸੀ।
    ਇਸ ਦੌਰਾਨ ਛੀਨਾ ਨੇ ਕਿਹਾ ਕਿ ਮੈਨੇਜ਼ਮੈਂਟ ਦਾ ਮੁੱਖ ਟੀਚਾ ਕਿ ਹਰੇਕ ਲੋੜਵੰਦ ਬੱਚਾ ਚਾਹੇ ਉਹ ਕਿਸੇ ਵੀ ਜ਼ਿਲ੍ਹੇ ਵੀ ਨਾਲ ਸਬੰਧ ਰੱਖਦੇ ਹੋਏ, ਨੂੰ ਵਿੱਦਿਆ ਪ੍ਰਦਾਨ ਕਰਨਾ ਹੈ ਤਾਂ ਜੋ ਕਿ ਉਹ ਪੜ੍ਹ-ਲਿਖ ਕੇ ਸਮਾਜ ਅਤੇ ਦੇਸ਼ ਦੀ ਉਨਤੀ ਲਈ ਆਪਣੀ ਬਹੁਮੁੱਲਾ ਯੋਗਦਾਨ ਪਾ ਸਕੇ।ਉਨ੍ਹਾਂ ਕਿਹਾ ਕਿ ਲੀਖਾ ਜੋ ਕਿ ਵੈਨਕੂਵਰ ਕੈਨੇਡਾ ਦੇ ਰਹਿਣ ਵਾਲੇ ਹਨ, ਕਾਲਜ ਦੇ ਐਲੂਮਨੀ ਹਨ।ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਵੀ ਇੱਥੋਂ ਵਿੱਦਿਆ ਹਾਸਲ ਕਰਕੇ ਕੈਨੇਡਾ ਵਿਖੇ ਤਰੱਕੀ ਵਾਲੇ ਕਾਰੋਬਾਰ ਕਰਕੇ ਸਫ਼ਲਤਾਵਾਂ ਹਾਸਲ ਕੀਤੀਆਂ ਹਨ ਅਤੇ ਇਸੇ ਖੁਸ਼ੀ ’ਚ ‘ਲੀਖਾ ਫ਼ੈਮਿਲੀ ਸਕਾਲਰਸ਼ਿਪ ਟਰੱਸਟ’ ਕਾਲਜ ਵਿਖੇ ਸ਼ੁਰੂ ਕੀਤੀ ਗਈ ਹੈ।
    ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਮੈਨੇਜ਼ਮੈਂਟ ਜੋ ਕਿ ਵਿੱਦਿਅਕ ਢਾਂਚੇ ਦੀ ਮਜ਼ਬੂਤੀ ਲਈ ਸਮੇਂ-ਸਮੇਂ ’ਤੇ ਕਈ ਪ੍ਰਕਾਰ ਦੇ ਐਕਸਕਲੂਸਿਵ ਕੋਰਸ ਅਤੇ ਵਿਦਿਆਰਥੀਆਂ ਦੇ ਲਈ ਨੌਕਰੀਆਂ ਦੇ ਰਾਹ ਪੱਧਰੇ ਕਰਨ ਲਈ ਸਬੰਧਿਤ ਵਿੱਦਿਅਕ ਅਦਾਰਿਆਂ ਦੇ ਮੁੱਖੀਆਂ ਨੂੰ ਜਾਰੀ ਹਦਾਇਤਾਂ ਮੁਤਾਬਕ ਨਾਮਵਰ ਕੰਪਨੀਆਂ ਨਾਲ ਤਾਲਮੇਲ ਕਰਕੇ ਪਲੇਸਮੈਂਟ ਰਾਹੀਂ ਚੰਗੀ ਨੌਕਰੀ ਲਈ ਮਾਹਿਰਾਂ ਅਤੇ ਬੁੱਧੀਜੀਵੀਆਂ ਨਾਲ ਵਿਚਾਰ-ਵਟਾਂਦਰੇ ਜਦੋਂ-ਜਹਿਦ ਕਰ ਰਿਹਾ ਹੈ। ਉਥੇ ਲੋੜਵੰਦ ਵਿਦਿਆਰਥੀਆਂ ਦੀ ਹਰੇਕ ਸਹੂਲਤਾਂ ਲਈ ਵਜ਼ੀਫ਼ੇ ਵੀ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ।
    ਹਰਮਿੰਦਰ ਸਿੰਘ ਅਤੇ ਅੰਡਰ ਸੈਕਟਰੀ ਡੀ.ਐਸ ਰਟੌਲ ਨੂੰ ਅਮਰਜੀਤ ਸਿੰਘ ਲੀਖਾ ਨੇ ਆਪਣੇ ਰਿਸ਼ਤੇਦਾਰ ਐਸ.ਐਸ ਖੁਰਾਣਾ ਰਾਹੀਂ ਉਕਤ ਚੈਕ ਸੌਂਪਿਆ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ‘ਤਣਾਅ ਨੂੰ ਕਾਬੂ ਕਰਨਾ’ ਵਿਸ਼ੇ ’ਤੇ ਪ੍ਰੋਗਰਾਮ ਸੰਪਨ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …

Leave a Reply