Saturday, May 4, 2024

ਚੋਣ ਰਿਹਰਸਲ `ਚ ਗੈਰ-ਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਨੂੰ ਨੋਟਿਸ ਜਾਰੀ- ਡੀ.ਸੀ

Kamaldeep Sanghaਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਰਾਜ ਚੋਣ ਕਮਿਸ਼ਨ ਪੰਜਾਬ ਚੰਡੀਗੜ੍ਹ ਵੱਲੋਂ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ 30 ਦਸੰਬਰ 2018 ਨੂੰ ਕਰਵਾਈਆਂ ਜਾ ਰਹੀਆਂ ਹਨ।ਇਸ ਸਬੰਧੀ ਤਾਇਨਾਤ ਕੀਤੇ ਗਏ ਪੋਲਿੰਗ ਸਟਾਫ ਦੀ ਦੂੁਸਰੀ ਰਿਹਰਸਲ 23 ਦਸੰਬਰ 2018 ਨੂੰ ਜਿਲ੍ਹੇ ਦੇ 9 ਬਲਾਕਾਂ ਦੇ ਨਿਸ਼ਚਿਤ ਕੀਤੇ ਗਏ ਸਥਾਨਾਂ ਤੇ ਹੋਵੇਗੀ।ਪਹਿਲੀ ਰਿਹਰਸਲ ਵਿੱਚ ਗੈਰ-ਹਾਜਰ ਰਹਿਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਗੈਰਹਾਜਰ ਰਹਿਣ ਸਬੰਧੀ ਕਾਰਣ ਦਸੋ ਨੋਟਿਸ ਜਾਰੀ ਕਰ ਦਿੱਤੇ ਗਏ ਹਨ।ਇਹਨਾਂ ਗੈਰ-ਹਾਜਰ ਕਰਮਚਾਰੀਆਂ/ ਅਧਕਾਰੀਆਂ ਦਾ ਤਸਲੀਬਖਸ਼ ਜਵਾਬ ਸਮੇਂ ਸਿਰ ਪ੍ਰਾਪਤ ਨਹੀ ਹੁੰਦਾ ਹੈ ਤਾਂ ਅਜਿਹੇ ਗੈਰ-ਹਾਜਰ ਪੋਲਿੰਗ ਸਟਾਫ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫਸਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਉਹਨਾਂ ਵਲੋ ਸਮੂਹ ਪੋਲਿੰਗ ਸਟਾਫ ਨੂੰ ਹਦਾਇਤ ਕੀਤੀ ਗਈ ਹੈ ਕਿ ਰਿਹਰਸਲਾਂ ਦੋਰਾਨ ਆਪਣੀ ਨਿੱਜੀ ਪੱਧਰ `ਤੇ ਹਾਜਰੀ ਯਕੀਨੀ ਬਣਾਉਣ।ਗੈਰਹਾਜਰ ਰਹਿਣ ਵਾਲੇ ਪੋਲਿੰਗ ਸਟਾਫ ਦੇ ਖਿਲਾਫ ਸਖਤ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਉਹਨਾਂ ਵੱਲੋਂ ਵਿਭਾਗਾਂ ਦੇ ਸਮੂਹ ਜਿਲ੍ਹਾ ਮੁੱਖੀਆਂ ਨੂੰ ਵੀ ਹਦਾਇਤ ਕੀਤੀ ਕਿ ਆਪਣੇ ਅਧੀਨ ਕੰਮ ਕਰਦੇ ਅਧਿਕਾਰੀਆਂ/ ਕਰਮਚਾਰੀਆਂ ਦੀ ਪੋਲਿੰਗ ਲਈ ਰਿਹਰਸਲ ਅਤੇ ਪੋਲਿੰਗ ਦੋਰਾਨ ਹਾਜਰੀ ਯਕੀਨੀ ਬਣਾਈ ਜਾਵੇ ਤਾਂ ਜੋ ਚੋਣਾਂ ਦੇ ਕੰਮ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।ਚੋਣ ਡਿਊਟੀ ਵਿੱਚ ਢਿਲਮੱਠ, ਕੁਤਾਹੀ, ਲਾਪਰਵਾਹੀ ਦਿਖਾਉਣ ਵਾਲੇ ਕਿਸੇ ਵੀ ਕਰਮਚਾਰੀ/ਅਧਿਕਾਰੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Check Also

ਮਜੀਠਾ ਵਿਧਾਨ ਸਭਾ ਹਲਕੇ ਦੇ ਸਕੂਲਾਂ ‘ਚ ਕਰਵਾਏ ਗਏ ਵੋਟਰ ਜਾਗਰੂਕਤਾ ਮੁਕਾਬਲੇ

ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਘਨਸ਼ਾਮ ਥੋਰੀ ਦੀ ਯੋਗ ਅਗੁਵਾਈ …

Leave a Reply