ਬੀ.ਐਸ.ਐਫ ਵਿਦਿਆਰਥੀਆਂ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ – ਭਾਰਦਵਾਜ
ਅੰਮ੍ਰਿਤਸਰ, 15 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੇਸ਼ ਦੀ ਸੁਰੱਖਿਆ ਦੇ ਵਿੱਚ ਲੱਗੀ ਬੀ.ਐਸ.ਐਫ ਸਮਾਜ ਸੇਵਾ ਦੇ ਵਿੱਚ ਵੀ ਪਿੱਛੇ ਨਹੀਂ ਹੈ।ਇਸੇ ਸਿਲਸਿਲੇ ਤਹਿਤ ਬੀ.ਐਸ.ਐਫ ਸੈਕਟਰ ਹੈਡਕੁਆਟਰ ਖਾਸਾ (ਅੰਮ੍ਰਿ੍ਰਤਸਰ) ਦੇ ਅਧਿਕਾਰਿਤ ਖੇਤਰ ਵਿੱਚ ਆਉਂਦੀ ਬੀ.ਐਸ.ਐਫ 17 ਬਟਾਲੀਅਨ ਰਾਮ ਤੀਰਥ ਦੇ ਵੱਲੋਂ ਡੀ.ਆਈ.ਜੀ ਜੇ.ਐਸ ਓੁਬਰਾਏ ਦੇ ਦਿਸ਼ਾ-ਨਿਰਦੇਸ਼ਾਂ `ਤੇ ਸਿਵਿਕ ਐਕਸ਼ਨ ਪ੍ਰੋਗਰਾਮ ਅਧੀਨ ਤਹਿਸੀਲ ਅਜਨਾਲਾ ਦੇ ਬਲਾਕ ਚੌਗਾਵਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਛੰਨਕਲਾ ਦੇ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਦੇ ਇਸਤੇਮਾਲ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਖ੍ਰੀਦਿਆ ਸਮਾਨ ਸੌਂਪਿਆ ਗਿਆ।
ਇਸ ਸਬੰਧੀ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ `ਤੇ ਬਣੀ ਬੀ.ਓ.ਪੀ ਫਤਿਹਪੁਰ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਰੋਹ ਦੇ ਦੌਰਾਨ ਬੀ.ਐਸ.ਐਫ 17 ਬਟਾਲੀਅਨ ਰਾਮ ਤੀਰਥ ਦੇ ਕਮਾਂਡੈਂਟ ਰੁਪਿੰਦਰ ਭਾਰਦਵਾਜ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਕਿਹਾ ਕਿ ਬੀ.ਐਸ.ਐਫ ਦੇਸ਼ ਨੂੰ ਬਾਹਰੀ ਖਤਰਿਆਂ ਤੋਂ ਬਚਾਉਣ ਦੇ ਨਾਲ-ਨਾਲ ਅੰਦਰੂਨੀ ਚੁਨੌਤੀਆਂ ਦੇ ਨਾਲ ਨਿਬੜਨ ਤੇ ਸਮਾਜ ਸੇਵਾ ਦੇ ਲਈ ਵੀ ਆਪਣਾ ਬਣਦਾ ਯੋਗਦਾਨ ਪਾਉਣ ਲਈ ਯਤਨਸ਼ੀਲ ਹੈ। ਇਸੇ ਲਈ ਗਰੀਬੀ ਰੇਖਾ ਤੋਂ ਹੇਠਾਂ ਗੁਜ਼ਰ-ਬਸ਼ਰ ਕਰਨ ਵਾਲੇ ਪਰਿਵਾਰਾਂ ਦੇ ਲੋੜਵੰਦ ਸਰਕਾਰੀ ਐਲੀਮੈਂਟਰੀ ਸਕੂਲ ਛੰਨਕਲਾ ਦੇ ਵਿਦਿਆਰਥੀਆਂ ਲਈ ਬੈਗ, ਛੱਤਵਾਲੇ ਪੱਖੇ, ਲੋਹੇ ਦੇ ਬੈਂਚ ਆਦਿ ਮੁਹੱਈਆ ਕੀਤੇ ਗਏ ਹਨ।ਜਦਕਿ ਬੀ.ਐਸ.ਐਫ. ਦੇ ਵੱਲੋਂ ਇੰਨ੍ਹਾਂ ਵਿਦਿਆਰਥੀਆਂ ਦੇ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਤੇ ਨੈਤਿਕ ਸਿੱਖਿਆ ਦੇਣ ਦੇ ਮੰਤਵ ਨਾਲ ਕੁੱਝ ਅਧਿਕਾਰੀਆਂ ਦੀ ਡਿਊਟੀ ਲਗਾਉਣ ਅਤੇ ਹੋਰ ਵੀ ਲੋੜੀਂਦੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ।
ਇਸ ਮੌਕੇ ਡਿਪਟੀ ਕਮਾਡੈਂਟ ਦਵਿੰਦਰ ਸਿੰਘ, ਡਿਪਟੀ ਕਮਾਡੈਂਟ ਰਾਹੁਲ ਸ਼ਰਮਾ ਕੰਪਨੀ ਕਮਾਂਡੈਂਟ ਰਵਿੰਦਰ ਸਿੰਘ, ਇੰਸਪੈਕਟਰ ਸ਼ੋ੍ਰਮਣੀ ਕੁਮਾਰ, ਇੰਚਾਰਜ ਮਨਜੀਤ ਸਿੰਘ, ਸਰਪੰਚ ਅਮਰਜੀਤ ਸਿੰਘ ਮੈਂਬਰ ਸੁਰਜੀਤ ਸਿੰਘ ਤਰਸੇਮ ਸਿੰਘ ਹੰਸਾ ਸਿੰਘ, ਕੁਲਵਿੰਦਰ ਕੌਰ, ਅਜੀਤ ਕੌਰ ਆਦਿ ਹਾਜ਼ਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …