ਲੋਕਤੰਤਰ `ਚ ਵੋਟ ਦੀ ਮਹੱਤਤਾ ਬਹੁਤ ਜਰੂਰੀ – ਰਵਿੰਦਰਪਾਲ ਸਿੰਘ
ਬਟਾਲਾ, 25 ਜਨਵਰੀ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਲੋਕ ਤੰਤਰ ਵਿਚ ਭਾਰਤੀ ਨਾਗਰਿਕਾਂ ਨੂੰ ਵੋਟ ਤੇ ਵੋਟਰ ਦੀ ਮਹੱਤਤਾ ਤੋ ਜਾਣੂ ਕਰਵਾਊਣ ਬਾਰੇ
ਪ੍ਰਿੰਸੀਪਲ ਰਵਿੰਦਰ ਪਾਲ ਸਿੰਘ ਰਾ੍ਹਟਰੀ ਵੋਟਰ ਦਿਵਸ ਤੇ ਵਿਚਾਰ ਪੇਸ਼ ਕੀਤੇ। ਉਹਨਾ ਸਕੂਲ ਦੇ ਨਵੇ ਵੋਟਰਾ ਨੂੰ ਦੱਸਿਆ ਵੋਟ ਦਾ ਇਸਤੇਮਾਲ ਬੜੀ ਸਿਆਣਪ ਤੇ ਸੂਝ-ਬੂਝ ਨਾਲ ਕਰਨਾ ਚਾਹੀਦਾ ਹੈ।ਨੌਜਵਾਨ ਲੋਕਤੰਤਰ ਦਾ ਥੰਮ ਹੁੰਦੇ ਹਨ, ਤੇ ਨਵੀ ਸੋਚ ਨੂੰ ਸਕਾਰਾਤਮਿਕ ਢੰਗ ਨਾਲ ਵਰਤੋ ਕਰਨੀ ਚਾਹੀਦੀ ਹੈ। ਸੁਪਰਵਾਈਜਰ ਗੁਰਮੀਤ ਸਿੰਘ ਖਹਿਰਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੋਟਰ ਸਹੁੰ ਚੁੱਕਾਈ ਤਾਂ ਜੋ ਇਕ ਨਰੋਏ ਲੋਕਤੰਤਰ ਦੀ ਸਥਾਂਪਨਾ ਕੀਤੀ ਜਾ ਸਕੇ, ਇਸ ਮੌਕੇ ਰਮੇਸ਼ ਚੰਦਰ, ਹਰਪਿੰਦਰ ਸਿੰਘ ਬੀ.ਐਲ ਭੁੱਲਰ ਦੀ ਹਾਜਰੀ ਵਿਚ ਕਾਰਡ ਵੰਡੇ ਗਏ. ਨਵੇ ਵੋਟਰਾਂ ਨੂੰ ਸਹੁੰ ਚੁਕਾਈ ਗਈ ਕਿ ਉਹ ਬਿੰਨਾ ਕਿਸੇ ਲਾਲਚ ਦੇ ਵੋਟ ਦੀ ਵਰਤੋ ਕਰਨਗੇ।
ਇਸ ਮੌਕੇ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਤੋ ਇਲਾਵਾ ਹਾਜਰ ਸਟਾਂਫ ਮੈਬਰਾਂ ਵਿਚ ਨਰਿੰਦਰ ਸਿੰਘ, ਗੁਰਮੀਤ ਸਿੰਘ ਖਹਿਰਾ, ਹਰਜਿੰਦਰ ਸਿੰਘ, ਪਿਆਰਾ ਲਾਲ , ਦਵਿੰਦਰ ਸਿੰਘ, ਅਰੁਣ ਕੁਮਾਰ, ਰਾਜਵਿੰਦਰ ਸਿੰਘ, ਹਰਪ੍ਰੀਤ ਸਿੰਘ, ਦਲਜੀਤ ਸਿੰਘ, ਮਨਪ੍ਰੀਤ ਸਿੰਘ, ਹਰਦੀਪ ਸਿੰਘ, ਜਤਿੰਦਰਬੀਰ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media