ਬਟਾਲਾ, 25 ਜਨਵਰੀ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਲੋਕਤੰਤਰ ਵਿਚ ਸਵਿਧਾਨ ਦਾ ਬਹੁਤ ਅਹਿਮ ਸਥਾਨ ਹੁੰਦਾ ਹੈ ਤੇ ਭਾਰਤ ਵਿਚ ਅਜਾਦੀ ਪ੍ਰਾਪਤ ਕਰਨ ਤੋ ਬਾਅਦ, ਮੁੱਖ ਮੁੱਦਾ ਦੇਸ਼ ਨੂੰ ਚਲਾਉਣ ਦਾ ਹੁੰਦਾ ਹੈ ਤੇ ਭਾਰਤ ਵਿਚ ਵੀ ਅਜਿਹਾ ਹੀ ਹੋਇਆ।ਲੰਮੇ ਸਮੇਂ ਤੋ ਅੰਗਰੇਜਾਂ ਤੋਂ ਅਜਾਦ ਹੋਣ ਉਪਰੰਤ ਸਵਿਧਾਨ ਦਾ ਨਿਰਮਾਣ ਕੀਤਾ ਗਿਆ।26 ਜਨਵਰੀ 1950 ਨੂੰ ਦੇਸ ਦਾ ਸਵਿਧਾਨ ਲਾਗੂ ਹੋਇਆ।ਇਸ ਦਿਨ ਨੂੰ ਗਣਤੰਤਰ ਦਿਵਸ ਦੇ ਤੌਰ `ਤੇ ਮਨਾਇਆ ਜਾਂਦਾ ਹੈ ਤੇ ਹਰ ਇਕ ਭਾਰਤੀ ਨੂੰ ਸਵਿਧਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ।ਇਹਨਾ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਲਰ ਦੇ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਆਪਣੇ ਸ਼ਬਦਾਂ ਵਿਚ ਕੀਤਾ।ਗਣਤੰਤਰ ਦਿਵਸ ਮਨਾਉਣ ਦੇ ਸਬੰਧ ਗੁਰਮੀਤ ਸਿੰਘ, ਪਿਆਰਾ ਲਾਲ, ਅਰੁਣ ਕੁਮਾਰ ਅਧਿਆਪਕਾਂ ਤੋ ਇਲਾਵਾ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀ ਭਾਵਨਾ ਵਾਲੇ ਗੀਤ ਤੇ ਕਵਿਤਾਵਾਂ ਪੇਸ ਕੀਤੀਆਂ।ਸਕੂਲ ਵਿਦਿਆਰਥਣ ਅਮਰਬੀਰ ਕੌਰ ਨੇ ਦੇਸ ਭਗਤੀ ਸਬੰਧੀ ਦੱਸੇ ਵਿਚਾਰ ਪ੍ਰਭਾਵਸਾਲੀ ਰਹੇ।
ਇਸ ਸਮਾਗਮ ਦੌਰਾਨ ਰਵਿੰਦਰਪਾਲ ਸਿੰਘ ਚਾਹਲ, ਗੁਰਮੀਤ ਸਿੰਘ, ਜਤਿੰਦਰਬੀਰ ਸਿੰਘ, ਹਰਜਿੰਦਰ ਸਿੰਘ , ਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਅਰੁਣ ਕੁਮਾਰ, ਰਾਜਵਿੰਦਰ ਸਿੰਘ, ਹਰਪ੍ਰੀਤ ਸਿੰਘ, ਪਰਵਿੰਦਰ ਕੌਰ, ਰੇਖਾ ਸਲਹੋਤਰਾ, ਮਨਇੰਦਰ ਕੌਰ, ਰਮਨਬਾਜਵਾ, ਵੀਨਾ ਕੁਮਾਰੀ, ਪੂਜਾ ਭਾਰਤੀ ਆਦਿ ਸਟਾਫ ਮੈਬਰ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …