Sunday, December 22, 2024

ਪੱਥਰ (ਮਿੰਨੀ ਕਹਾਣੀ)

             ਮੇਰੇ ਰਿਸ਼ਤੇਦਾਰ ਸੁਖਦੇਵ ਸਿੰਘ ਦੀ ਲੜਕੀ ਦੇ ਘਰ ਤੀਸਰੀ ਲੜਕੀ ਪੈਦਾ ਹੋਈ।ਖਬਰਸਾਰ ਲਈ ਮੈਂ ਲੜਕੀ ਦੇ ਪਿੰਡ ਪਰਿਵਾਰ ਸਮੇਤ ਗਿਆ।ਜਦੋਂ ਘਰ ਵੜੇ ਤਾਂ ਸਭ ਤੋਂ ਪਹਿਲਾਂ ਲੜਕੀ ਦੀ ਸੱਸ ਬੈਠੀ ਮਿਲੀ, ਮੈਂ ਸੁੱਖ ਸਾਂਦ ਪੁੱਛ ਕੇ ਲੜਕੀ ਦਾ ਹਾਲ ਚਾਲ ਪੁੱਛਿਆ ਤਾਂ ਮਾਈ ਬੋਲੀ ਕੀ ਦੱਸਾਂ, ਦੋ ਪੱਥਰ ਪਹਿਲਾਂ ਈ ਆ, ਤੇ ਆਹ ਇੱਕ ਪੱਥਰ ਰੱਬ ਨੇ ਹੋਰ ਸਿੱਟਤਾ, ਪਤਾ ਨੀਂ ਸਾਥੋਂ……। ਘਰ ਆ ਕੇ ਮੇੇਰੀ ਅੱਠ ਸਾਲ ਦੀ ਬੇਟੀ ਸੰਦੀਪ ਜੋ ਸਾਡੇ ਨਾਲ ਗਈ ਸੀ ਕਹਿੰਦੀ ਡੈਡੀ ਪੱਥਰ ਕੀ ਹੁੰਦਾ, ਜੋ ਓਥੇ ਬੇਬੇ ਕਹਿੰਦੀ ਸੀ।

Balbi Babbi

 

 

 

ਬਲਬੀਰ ਸਿੰਘ ਬੱਬੀ
ਪੰਜਾਬੀ ਸਾਹਿਤ ਸਭਾ
ਸਮਰਾਲਾ।
ਮੋ – 70091 07300

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply