Sunday, December 22, 2024

ਮੇਰੀ ਲਿਖਤ

ਮੇਰੇ ਸ਼ਬਦਾਂ `ਚ ਜਨੂੰਨ ਬਗਾਵਤ ਲਿਖਦਾ ਹਾਂ।
ਕਰਦਾ ਮੇਹਰ ਤਾਂ ਉਸ ਦੀ ਇਬਾਦਤ ਲਿਖਦਾ ਹਾਂ।

ਸੁਲਗੇ ਜਦ ਵੀ ਮੇਰੇ ਵਤਨ `ਚ ਭੈੜੀ ਨਫਰਤ,
ਮੈਂ ਸ਼ਬਦਾਂ ਅੰਦਰ ਇਸ ਦੀ ਹਿਫਾਜ਼ਤ ਲਿਖਦਾ ਹਾਂ।

ਆਵੇ ਸਭ ਦੇ ਚਿਹਰੇ `ਤੇ ਮੁਸਕਾਨ ਸਦਾ ਹੀ,
ਮੁਹੱਬਤ ਦੀ ਐਸੀ ਮੈਂ ਤਾਂ ਇਬਾਰਤ ਲਿਖਦਾ ਹਾਂ।

ਨਾ ਹੋਵੇ ਹਰਗਿਜ਼ ਹੀ ਪਰੇਸ਼ਾਨ ਦਿਲਬਰ ਪੜ੍ਹ ਕੇ,
ਤਾਂ ਹੀ ਖਤ ਵਿੱਚ ਸਲਾਮਤ ਲਿਖਦਾ ਹਾਂ।

ਮੈਂ ਤੈਥੋਂ ਹਾਂ ਰੁੱਸਿਆ ਯਾਰਾ ਸੁਣ ਮੇਰੀ ਤੂੰ
ਰੁੱਸਾਂ ਨਾ ਤਾਂ ਵੀ ਨਾਲ ਸ਼ਰਾਰਤ ਲਿਖਦਾ ਹਾਂ ।
Hardeep Birdi

 
ਹਰਦੀਪ ਬਿਰਦੀ
ਮੋ – 9041600900

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply