Monday, December 23, 2024

ਯੂਨੀਵਰਸਿਟੀ ਕਰਵਾਈ ਫਰਵਰੀ `ਚ ਹੋਣ ਵਾਲੇੇ ਯੂ.ਜੀ.ਸੀ ਟੈਸਟ ਦੀ ਤਿਆਰੀ ਜਾਵੇਗੀ

Gndu1ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ  ਦੇਵ ਯੂਨੀਵਰਸਿਟੀ ਵਲੋਂ ਫਰਵਰੀ 2019 ਵਿੱਚ ਹੋਣ ਵਾਲੇੇ ਯੂ.ਜੀ.ਸੀ (ਐਨ.ਨੈਟ) ਦੇ ਟੈਸਟ ਦੀ ਤਿਆਰੀ ਲਈ 4 ਮਹੀਨਿਆ ਦਾ ਇਕ ਕੋਰਸ ਕਰਵਾਇਆ ਜਾਣਾ ਹੈ। ਇਹ ਕੋਰਸ 25 ਫਰਵਰੀ ਨੂੰ ਆੰਰਭ ਹੋਵੇਗਾ ਅਤੇ 14 ਜੂਨ, 2019 ਤੱਕ ਚੱਲੇਗਾ।ਪ੍ਰੋਫੈਸਰ (ਡਾ.) ਕੁਲਦੀਪ ਸਿੰਘ, ਕੰਸਲਟੈਟ ਕਮ ਕੋ-ਆਰਡੀਨੇਟਰ ਨੇ ਦੱਸਿਆ ਕਿ ਇਸ ਕੋਰਸ ਲਈ ਦਾਖਲਾ ਫਾਰਮ ਜੋ ਕਿ ਇਸ ਵਿਭਾਗ ਤੌ 30/- ਰੁਪਏ ਦੇ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ, ਭਰਨ ਦੀ ਆਖਰੀ ਮਿਤੀ 18.02.2019 ਨਿਰਧਾਤ ਕੀਤੀ ਗਈ ਹੈ ।ਉਨ੍ਹਾਂ ਦੱਸਿਆ ਕਿ  ਇੰਟਰਵਿਊ ਮਿਤੀ 20.02.2019 ਨੂੰ ਸਵੇਰੇ 9:00  ਵਜੇ ਨਿਮਤ ਹਸਤਾਖਾਰਿਤ ਦੇ ਦਫ਼ਤਰ ਵਿਖੇ ਹੋਵੇਗੀ।ਸਿਲੈਕਟ ਹੋਣ ਵਾਲੇ ਵਿਦਿਆਰਥੀ ਆਪਣੀ ਫ਼ੀਸ ਦੀ ਮਿਤੀ 25.02.2019 ਨੂੰ ਜਮਾਂ ਕਰਵਾਉਣਗੇ। ਹੋਰ ਵਧੇਰੇ ਜਾਣਕਾਰੀ ਲਈ ਟੈਲੀਫੋਨ  ਨੰਬਰ 0183-2258802, ਐਕਸਟੈਨਸ਼ਨ 3174 `ਤੇ ਸੰਪਰਕ ਕੀਤਾ ਜਾਵੇ।ਉਹਨਾਂ ਦੱਸਿਆ ਕਿ ਵਿਧਿਆਰਥੀਆਂ ਨੂੰ ਇਸ ਕੋਚਿੰਗ ਅਧੀਨ ਨਵੇਂ ਅਨੁਸਾਰ ਯੂ.ਜੀ. ਸੀ.(ਂਂਓਠ) ਦੇ ਟੈਸਟ ਦੀ ਤਿਆਰੀ  ਕਰਵਾਈ ਜਾਵੇਗੀ।
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply