ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਖਿੱਤੇ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ ਜੋ ਕਿ ਪੀ.ਐਚ.ਡੀ ਦੇ ਵਿਧਿਆਰਥੀਆਂ ਦਾ ਵਾਈਵਾ ਵੀਡਓ ਕਾਨਫਰੰਸਿੰਗ, ਸਕਾਈ ਪੀ ਜਰੀਏ ਸ਼ੁਰੂ ਕਰ ਰਹੀ ਹੈ।ਇਸ ਦਾ ਕਾਮਯਾਬੀ ਨਾਲ ਪਹਿਲਾਂ ਹੀ ਹਿਊੁਮਨ ਜੈਨਟਿਕਸ ਅਤੇ ਇਲੈਟੋਰਿਨਕ ਵਿਭਾਗ ਦੇ ਵਿਧਿਆਰਥੀਆ ਦੇ ਵਾਈਵੇ ਨਾਲ ਪਰੀਖਣ ਹੋ ਚੁੱਕਾ ਹੈ।ਪ੍ਰੋ. ਕਰਨਜੀਤ ਸਿੰਘ ਕਾਹਲੋਂ ਰਜਿਸਟਰਾਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਪਣਾ ਵਾਈਵਾ ਵੀਡੀਉ ਕਾਨਫਰੰਸ ਦੇ ਜ਼ਰੀਏ ਪੇਸ਼ ਕੀਤਾ ਜਿਸਦੀ ਰਿੰਕਾਡਗ ਕੀਤੀ ਗਈ ਅਤੇ ਪ੍ਰੀਖਿਅਕਾਂ ਵੱਲੋਂ ਘੋਖਿਆ ਗਿਆ।ਇਸ ਪ੍ਰਣਾਲੀ ਦਾ ਪ੍ਰਬੰਧ ਡੀਨ ਅਕਾਦਿਮਕ ਮਾਮਲੇ ਦੇ ਦਫਤਰ ਵਿਖੇ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਪ੍ਰਣਾਲੀ ਜ਼ਰੀਏ ਘੱਟ ਸਮੇਂ ਵੀ ਵਾਈਵਾ ਮੁਕੰਮਲ ਹੋ ਜਾਂਦਾ ਹੈ ਅਤੇ ਵਿਦਿਆਰਥੀ ਨੂੰ ਪੀ.ਐਚ.ਡੀ ੴਹਟਟਪ://ਪੀ.ਐਚ.ਡੀ ਦੀ ਡਿਗਰੀ ਜਲਦੀ ਦੇ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਸੱਦੇ ਗਏ ਮਾਹਿਰਾਂ ਕੋਲ ਸਮੇਂ ਘੱਟ ਅਤੇ ਦੂਰੀ ਜ਼ਿਆਦਾ ਹੋਣ ਇਹ ਪ੍ਰਣਾਲੀ ਅਪਣਾਈ ਗਈ ਹੈ।ਇਸ ਨਾਲ ਸਮੇਂ ਦੀ ਪੈਸੇ ਦੀ ਬਚਤ ਵੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਨਾਲ ਯੂਨੀਵਰਸਿਟੀ ਦੇਸ਼ ਅਤੇ ਵਿਦੇਸ਼ ਦੇ ਵਿਸ਼ਾ ਮਾਹਿਰਾਂ ਨੂੰ ਮੁਲਾਂਕਣ ਕਰਨ ਲਈ ਔਨ ਲਾਈਨ ਸੱਦਾ ਦੇ ਸਕਦੀ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media