ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਸਬੰਧ ’ਚ ਧਾਰਮਿਕ ਸਮਾਗਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਉਕਤ ਸੈਮੀਨਾਰ ਮੌਕੇ ਡਾ. ਰਾਜਪਾਲ ਸਿੰਘ ਵੱਲੋਂ ਨੈਤਿਕ ਸਿੱਖਿਆ ਅਤੇ ਵਿਅਕਤੀਗਤ ਵਿਕਾਸ ’ਤੇ ਸੰਬੋਧਨ ਕੀਤਾ ਗਿਆ।ਡਾ. ਰਾਜਪਾਲ ਸਿੰਘ ਜੋ ਕਿ ਧਾਰਮਿਕ ਸੰਸਥਾ ਸ੍ਰੀ ਸਹਿਜ ਪਾਠ ਸੇਵਾ ਸੋਸਾਇਟੀ ਨਾਲ ਜੁੜੇ ਹੋਏ ਹਨ, ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ’ਚ ਹਿੰਮਤ, ਸਿਦਕ ਅਤੇ ਭਰੋਸਾ ਬਣਾ ਕੇ ਵਿਚਰਨਾ ਅਤੇ ਸਮਾਜ ਪ੍ਰਤੀ ਆਪਣਾ ਫ਼ਰਜ਼ ਨਿਭਾਉਣ ਦੀ ਸਿੱਖਿਆ ਦਿੱਤੀ।ਉਨ੍ਹਾਂ ਕਿਹਾ ਕਿ ਪ੍ਰਮਾਤਮਾ ਇਕ ਹੈ ਅਤੇ ਸਾਰੇ ਧਰਮ ਬਰਾਬਰ ਹਨ ਅਤੇ ਕੇਵਲ ਉਸ ਇਕ ਪ੍ਰਮਾਤਮਾ ਨਾਲ ਜੁੜਣ ਬਾਰੇ ਹੀ ਸਿੱਖਿਆ ਦਿੰਦੇ ਹਨ।
ਇਸ ਮੌਕੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਸਹਿਜ ਪਾਠ ਦੀ ਮਹਾਨਤਾ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੁੜਣ ਨਾਲ ਪ੍ਰੇਰਿਤ ਵੀ ਕੀਤਾ। ਇਸ ਮੌਕੇ ਕਾਲਜ ਸਟਾਫ਼ ਮੈਂਬਰ ਡਾ. ਗੁਨੀਸ਼ਾ ਸਲੂਜਾ, ਡੀਨ ਅਤੇ ਪ੍ਰੋਫੈਸਰ, ਪ੍ਰੋ: ਰਾਸ਼ੀਮਾ ਚੰਗੋਤਰਾ, ਪ੍ਰੋ: ਅਨੀਤਾ ਸ਼ਰਮਾ, ਪ੍ਰੋ: ਹਰਕੰਵਲ ਕੌਰ, ਪ੍ਰੋ: ਪੂਜਾ ਸਲਵਾਨ, ਪ੍ਰੋ: ਸਵਪਨਪ੍ਰੀਤ ਕੌਰ, ਪ੍ਰੋ: ਲਕਸ਼ਮੀ ਸੋਨੀ ਤੇ ਪ੍ਰੋ: ਜੈਸੀਕਾ ਵਿਜ ਹਾਜਰ ਸਨ।
Check Also
ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਖ-ਵੱਖ ਮੁਕਾਬਲਿਆਂ ’ਚ ਅਵਲ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਦੇ …