Tuesday, May 21, 2024

ਪਲਵਾਮਾ ਹਮਲੇ ਦਾ ਭਾਰਤ ਦੇਵੇਗਾ ਢੁੱਕਵਾਂ ਜਵਾਬ – ਹਰਦੀਪ ਪੁਰੀ

ਪਾਕਿ ਜਾ ਕੇ ਆਰਮੀ ਚੀਫ਼ ਬਾਜਵਾ ਨਾਲ ਜੱਫ਼ੀਆਂ ਵਾਲੇ ਲੀਡਰਾਂ ਨੇ ਕਮਾਇਆ ਦੇਸ਼ ਧਰੋਹ
ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ ਬਿਊਰੋ) – ਬੀਤੇ ਕੱਲ੍ਹ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਬੁਝਦਿਲਾਂ ਵੱਲੋਂ ਕੀਤੇ ਗਏ ਕਾਰਨਾਮੇ ਤੋਂ ਬਾਅਦ ਸ਼ਹੀਦ ਹੋਏ PUNJ1502201905ਸੀ.ਆਰ.ਪੀ ਐਫ. ਜਵਾਨਾਂ ਦੇ ਪਰਿਵਾਰਾਂ ਨਾਲ ਡੂੰਘਾ ਦੁੱਖ ਦਾ ਇਜ਼ਹਾਰ ਕਰਦਿਆਂ ਕੇਂਦਰੀ ਸ਼ਹਿਰੀ ਅਤੇ ਸ਼ਹਿਰੀ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਭਾਰਤ ਅੱਤਵਾਦੀ ਹਮਲੇ ਦਾ ਢੁੱਕਵਾ ਜਵਾਬ ਦੇਣ ਦੇ ਸਮਰਥ ਹੈ।ਉਨ੍ਹਾਂ ਨੇ ਪਾਕਿਸਤਾਨ ’ਚ ਸਥਿਤ ਅੱਤਵਾਦ ਸੰਗਠਨਾਂ ਅਤੇ ਉਨ੍ਹਾਂ ਦੇ ਕੈਂਪਾਂ ਤੋਂ ਚਲ ਰਹੇ ਭਾਰਤ ਵਿਰੋਧੀ ਹਿੰਸਕ ਗਤੀਵਿਧੀਆਂ ਤੇ ਗੁਆਂਢੀ ਦੇਸ਼ ਵੱਲੋਂ ਰੋਕ ਨਾ ਲਗਾਏ ਜਾਣ ’ਤੇ ਤਿੱਖਾ ਪ੍ਰਤੀਕ੍ਰਮ ਜਾਹਿਰ ਕੀਤਾ।
    ਪੁਰੀ ਨੇ ਅੱਜ ਇੱਥੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਅਤੇ ਕੌਮੀ ਮੈਨੀਫ਼ੈਸਟੋ ਕਮੇਟੀ ਦੇ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਆਯੋਜਿਤ ‘ਭਾਰਤ ਕੇ ਮਨ ਦੀ ਬਾਤ’ ਤਹਿਤ ਸੰਕਲਪ ਪੱਤਰ ਤਿਆਰ ਕਰਨ ਸਬੰਧੀ ਆਰਟ ਗੈਲਰੀ ਵਿਖੇ ਕਰਵਾਈ ਗਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹ ਕੇ ਸ਼ਰਧਾਲੂਆਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਲਈ ਉਚਿੱਤ ਕਦਮ ਉਠਾਇਆ ਸੀ।ਪਰ ਪਾਕਿ ਨੂੰ ਸਮਝਣਾ ਚਾਹੀਦਾ ਹੈ ਕਿ ਅੱਤਵਾਦ ਨੂੰ ਸਮਰਥਨ ਬੰਦ ਕਰਨ ਨਾਲ ਹੀ ਆਪਸੀ ਸਬੰਧ ਸੁਖਾਵੇ ਹੋ ਸਕਦੇ ਹਨ।ਪੁਰੀ ਨੇ ਕਿਹਾ ਕਿ ਭਾਰਤ ਨੂੰ ਗੁਆਂਢੀ ਦੇਸ਼ ਪਾਕਿਸਤਾਨ ਤੋਂ ਹਮੇਸ਼ਾਂ ਹੀ ਦਹਿਸ਼ਤ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਜੰਮੂ ਅਤੇ ਕਸ਼ਮੀਰ ’ਚ ਪਾਕਿਸਤਾਨ ਵੱਲੋਂ ‘ਪ੍ਰੋਕਸੀ ਜੰਗ’ ਛੇੜੀ ਹੋਈ ਹੈ।ਭਾਰਤ ਵੱਲੋਂ ਅੱਤਵਾਦ ਵਿਰੁੱਧ ਵਿਸ਼ਵ ਪੱਧਰ ’ਤੇ ਅਵਾਜ਼ ਬੁਲੰਦ ਕੀਤੇ ਜਾਣ ਦੇ ਬਾਵਜੂਦ ਵੀ ਦਹਿਸ਼ਤਗਰਦੀ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਵਲੋਂ ਕੋਈ ਮਜ਼ਬੂਤ ਕਦਮ ਨਹੀਂ ਚੁੱਕੇ ਗਏ ਹਨ।
    ਉਨ੍ਹਾਂ ਬਿਨ੍ਹਾਂ ਕਿਸੇ ਦੇ ਨਾਮ ਦਾ ਜ਼ਿਕਰ ਕਰਦਿਆਂ ਕਰੜੇ ਸ਼ਬਦਾਂ ’ਚ ਉਨ੍ਹਾਂ ਲੀਡਰਾਂ ਦੀ ਜੋ ਕਿ ਪਾਕਿਸਤਾਨ ਪਹੁੰਚ ਕੇ ਉਥੋਂ ਦੇ ਆਰਮੀ ਚੀਫ਼ ਕੁਮਾਰ ਜਾਵੇਦ ਬਾਜਵਾ ਨਾਲ ਜੱਫ਼ੀਆਂ ਪਾਉਂਦੇ ਹਨ, ਨਿੰਦਾ ਕੀਤੀ ਅਤੇ ਉਨ੍ਹਾਂ ’ਤੇ ਭਾਰਤ ਨਾਲ ਦੇਸ਼ ਧਰੋਹ ਕਮਾਉਣ ਦੇ ਦੋਸ਼ ਲਗਾਏ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply