Tuesday, May 21, 2024

ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਭਾਜਪਾ ਮੈਨੀਫੈਸਟ-2019 ਲੋਕ ਸਭਾ ਚੋਣਾਂ ’ਤੇ ਕੀਤੀ ਚਰਚਾ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ ਬਿਊਰੋ) – ਸਥਾਨਕ ਆਰਟ ਗੈਲਰੀ ਵਿਖੇ ਕੇਂਦਰੀ ਸ਼ਹਿਰੀ ਅਤੇ ਸ਼ਹਿਰੀ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਹਰਦੀਪ PUNJ1502201907ਸਿੰਘ ਪੁਰੀ ਵਲੋਂ ਸਮਾਜ ਦੇ ਸਾਰੇ ਵਰਗਾਂ ਦੇ ਨੁਮਾਇੰਦਿਆਂ, ਵਿਦਿਅਕ ਮਾਹਿਰਾਂ, ਬੁੱਧੀਜੀਵੀਆਂ, ਹਿੱਸੇਦਾਰਾਂ, ਵੱਖੋਂ-ਵੱਖ ਵਪਾਰ ਅਤੇ ਕਾਰੋਬਾਰੀ ਅਦਾਰਿਆਂ, ਨੁਮਾਇੰਦੇ, ਪਾਰਟੀ ਵਰਕਰਾਂ ਦੇ ਨੁਮਾਇੰਦਿਆਂ ਸਮੇਤ ਆਮ ਲੋਕਾਂ ਦੇ ਨਾਲ ਸਿੱਧਾ ਸੰਪਰਕ ਸਥਾਪਿਤ ਕਰਨ ਲਈ ਮੀਟਿੰਗ ਦੌਰਾਨ ਭਾਜਪਾ ਮੈਨੀਫੈਸਟੋ-2019 ਲੋਕ ਸਭਾ ਚੋਣਾਂ ’ਤੇ ਵਿਚਾਰ-ਚਰਚਾ ਕੀਤੀ ਹੈ।ਸਮਾਜ ਦੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨਾਲ ਇਸ ਮੀਟਿੰਗ ਦੌਰਾਨ ਪਲਵਾਮਾ ਹਮਲੇ ’ਚ ਸ਼ਹੀਦ ਹੋਏ ਜਵਾਨਾਂ ਲਈ 2 ਮਿੰਟ ਦੇ ਸੋਗ ਵੀ ਪ੍ਰਗਟ ਕੀਤਾ ਗਿਆ।
    PUNJ1502201906ਇਸ ਸਮੇਂ ਸ਼ਵੇਤ ਮਲਿਕ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਰਾਸ਼ਟਰੀ ਭਾਜਪਾ ਦੇ ‘ਸੰਕਲਪ ਪੱਤਰ’ ਸਬੰਧੀ ਜਨਤਾ ਵੱਲੋਂ ਆਪਣੀ ਰਾਏ ਨੂੰ 2019 ਦੀਆਂ ਲੋਕ ਸਭਾ ਚੋਣਾਂ ’ਚ ਤਿਆਰ ਕੀਤੇ ਜਾ ਰਹੇ ਏਜੰਡੇ ’ਚ ਸ਼ਾਮਿਲ ਕਰਵਾਉਣਾ ਹੈ। ਮੀਟਿੰਗ ’ਚ ਹਿੱਸਾ ਲੈਣ ਪਹੁੰਚੇ ਸੀ. ਆਈ. ਆਈ, ਪੀ.ਐਚ.ਡੀ.ਸੀ.ਸੀ.ਆਈ ਆਈ, ਫਿੱਕੀ, ਫ਼ਾਈ ਈਓ, ਫੋਕਲ ਪੁਆਇੰਟ ਐਸੋਸੀਏਸ਼ਨ, ਰਾਈਸ ਮਿਲਰਜ਼ ਐਸੋਸੀਏਸ਼ਨ, ਪੰਜਾਬ ਫੂਡ ਪ੍ਰੋਸੈਸਰਜ਼ ਐਸੋਸੀਏਸ਼ਨ, ਪੰਜਾਬ ਵਪਾਰ ਮੰਡਲ, ਐਸ.ਸੀ.ਪੀ.ਸੀ, ਐਨ.ਜੀ.ਓ ਆਫ਼ ਵਾਇਸ ਆਫ਼ ਅੰਮ੍ਰਿਤਸਰ, ਰੈਡ ਕਰਾਸ ਅਤੇ ਪ੍ਰਗਤੀਸ਼ੀਲ ਕਿਸਾਨਾਂ ਦੇ ਪ੍ਰਤੀਨਿਧ ਸ਼ਾਮਿਲ ਹੋਏ।ਮੀਟਿੰਗ ’ਚ ਸਮੂਹਿਕ ਵਿਕਾਸ, ਮਹਿਲਾ ਸੁਰੱਖਿਆ ਅਤੇ ਸੁਰੱਖਿਆ, ਜੀ.ਐਸ.ਟੀ, ਉਦਯੋਗਪਤੀਆਂ ਦੀ ਤਰੱਕੀ, ਰੁਜ਼ਗਾਰ ਦੀ ਸਿਰਜਣਾ, ਕਿਸਾਨ ਭਲਾਈ, ਬੁਨਿਆਦੀ ਢਾਂਚੇ ਅਤੇ ਖੇਤੀ ਆਧਾਰਿਤ ਉਦਯੋਗ ਨੂੰ ਉਤਸ਼ਾਹਿਤ ਕਰਨ ਦੇ ਨਾਲ ਉਨ੍ਹਾਂ ਦੇ ਵਿਚਾਰ ਅਤੇ ਸੁਝਾਅ ਪ੍ਰਾਪਤ ਕਰਦਿਆਂ ਅਹਿਮ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ’ਚ ਦੇਸ਼ ਦੀ ਆਰਥਿਕਤਾ, ਸਿੱਖਿਆ, ਸਿਹਤ, ਉਦਯੋਗਾਂ, ਕਲਾ ਅਤੇ ਵਿਰਾਸਤ ਅਤੇ ਹੋਰ ਖੇਤਰਾਂ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ ਸਨ।
    ਛੀਨਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਵਰਗ ਤੋਂ ਆਏ ਲੋਕਾਂ ਵੱਲੋਂ ਪ੍ਰਾਪਤ ਸੁਝਾਵਾਂ ਨੂੰ ਚੋਣ ਮੈਨੀਫ਼ੈਸਟੋ ਤਿਆਰ ਕਰਨ ਲਈ ਅਮਲ ’ਚ ਲਿਆਂਦਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਇਹ ਮੀਟਿੰਗ ਅੰਦਰੂਨੀ ਲੋਕਤਾਂਤਰਿਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਰੱਖੀ ਗਈ ਹੈ ਤਾਂ ਕਿ ਆਮ ਜਨਤਾ ਦੇ ਵਿਚਾਰ ਤੇ ਸੁਝਾਅ ਮੈਨੀਫ਼ੈਸਟੋ ’ਚ ਸ਼ਾਮਿਲ ਕੀਤੇ ਜਾ ਸਕਣ। ਅੱਜ ਜਦੋਂ ਕਿ ਰਾਜਨੀਤਿਕ ਪਾਰਟੀਆਂ ’ਚ ਅੰਦਰੂਨੀ ਜਮਹੂਰੀਅਤ ਵੇਖਣ ਨੂੰ ਨਹੀਂ ਮਿਲਦੀ, ਉਦੋਂ ਭਾਜਪਾ ਨੇ ਇਹ ਕਦਮ ਚੁੱਕੇ ਕੇ ਆਮ ਜਨਤਾ ਦੀ ਰਾਏ ਲੈਣਾ ਜਰੂਰੀ ਸਮਝਿਆ ਹੈ।
    ਇਸ ਮੌਕੇ ਭਾਜਪਾ ਲੀਡਰ ਅਨਿਲ ਜੋਸ਼ੀ, ਬਖਸ਼ੀ ਰਾਮ ਅਰੋੜਾ, ਬਲਦੇਵ ਰਾਜ ਚਾਵਲਾ, ਰਾਕੇਸ਼ ਗਿੱਲ, ਕੇਵਲ ਕੁਮਾਰ, ਰਾਜੇਸ਼ ਹਨੀ, ਜਰਨੈਲ ਸਿੰਘ ਢੋਟ, ਅਨੁਜ ਸਿੱਕਾ, ਹਰਵਿੰਦਰ ਸੰਧੂ, ਅਜੈਪਾਲ ਸਿੰਘ ਢਿੱਲੋਂ, ਸ਼ੁਸ਼ੀਲ ਦੇਵਗਨ, ਵਪਾਰ ਮੰਡਲ ਦੇ ਪਿਆਰੇ ਲਾਲ ਸੇਠ, ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਪ੍ਰਿੰਸੀਪਲ, ਸਨਅਤਕਾਰ, ਭਾਜਪਾ ਦੇ ਵਰਕਰ ਵੱਡੀ ਗਿਣਤੀ ’ਚ ਸ਼ਾਮਿਲ ਸਨ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply