ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਬੀ.ਵੌਕ ਬਿਊਟੀ ਅਤੇ ਫਿਟਨੈਸ ਵਿਭਾਗ, ਹੋਮ ਸਾਈਂਸ ਅਤੇ ਫੈਸ਼ਨ ਡੀਜ਼ਾਈਨਿੰਗ, ਪੀ.ਜੀ ਵਿਭਾਗ, ਬੀ.ਏ ਹੋਮ ਸਾਇੰਸ ਅਤੇ ਐਫ.ਡੀ.ਜੀ.ਸੀ ਵਲੋਂ “ਸਿਹਤਮੰਦ ਖਾਣੇ ਦੀ ਮਹੱਤਤਾ” `ਤੇ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ।ਜਿਸ ਦੇ ਰੀਸੋਰਸ ਪਰਸਨ ਵਜੋਂ ਮਿਸ ਮਿੰਨਾ ਬੱਗਾ ਅਸਿਸਟੈਂਟ ਪ੍ਰੋਫੈਸਰ ਐਸ.ਆਰ ਗੌਰਮਿੰਟ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਅਤੇ ਸ਼੍ਰੀਮਤੀ ਗੁਲਜੀਤ ਕੌਰ ਮੁਖੀ ਕਲੀਨੀਕਲ ਨਿਊਟਰੀਸ਼ਨ ਵਿਭਾਗ ਫੋਰਟਿਸ ਐਸਕੌਰਟ ਨੇ ਸ਼ਿਰਕਤ ਕੀਤੀ।ਮਿਸ ਮਿੰਨਾ ਬੱਗਾ ਨੇ “ਔਰਤਾਂ ਵਿਚ ਕੈਲਸ਼ੀਅਮ ਦੀ ਮਹੱਤਤਾ ਅਤੇ ਔਸਟੋਪਰੋਇਸਿਸ ਦੇ ਵਾਪਰਨ” `ਤੇ ਭਾਸ਼ਣ ਦਿੱਤਾ।ਉਹਨਾਂ ਨੇ ਵਿਦਿਆਰਥਣਾਂ ਦੁੱਧ, ਦਹੀਂ ਅਤੇ ਪਨੀਰ ਦੇ ਨਾਲ ਅਲਸੀ, ਪੋਪੀ, ਰਾਗੀ ਬੀਜ ਅਤੇ ਤਿਲਾਂ ਆਦਿ ਦੀ ਵਰਤੋਂ ਵਧਾਉਣ ਦੀ ਸਲਾਹ ਦਿੱਤੀ।ਸ਼੍ਰੀਮਤੀ ਗੁਲਜੀਤ ਕੌਰ ਨੇ `ਫੈਟਸ ਦੀ ਮਹੱਤਤਾ` `ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਪਣੀ ਡਾਈਟ ਵਿਚ ਊਰਜਾ, ਦਿਮਾਗ ਦੇ ਠੀਕ ਸੰਚਾਲਨ, ਸਿਹਤਮੰਦ ਚਮੜੀ, ਹਾਰਮੋਨਜ਼, ਐਨਜ਼ਾਈਮ ਅਤੇ ਸੈੱਲ ਪ੍ਰੋਡਕਸ਼ਨ ਲਈ ਫੈਟਸ ਸ਼ਾਮਲ ਕਰਨ ਦੀ ਸਲਾਹ ਦਿੱਤੀ।ਫੈਟਸ ਅੰਦਰੂਨੀ ਅੰਗਾਂ ਨੂੰ ਕੁਸ਼ਨਿੰਗ ਅਤੇ ਪੈਡਿੰਗ ਪ੍ਰਦਾਨ ਕਰਦੇ ਹਨ। ਉਹਨਾਂ ਨੇ ਵਿਦਿਆਰਥਣਾਂ ਨੂੰ ਸਹੀ ਮਾਤਰਾ ਵਿਚ ਫੈਟਸ ਦੀ ਵਰਤੋਂ ਕਰਨ ਬਾਰੇ ਵੀ ਜਾਗਰੂਕ ਕੀਤਾ।ਸੋ ਸਮੁੱਚੇ ਤੌਰ `ਤੇ ਸਿਹਤਮੰਦ ਲਾਈਫ ਸਟਾਈਲ `ਤੇ ਇਹ ਇਕ ਲਾਹੇਵੰਦ ਸੈਮੀਨਾਰ ਸੀ ਅਤੇ ਸਾਰੀਆਂ ਵਿਦਿਆਰਥਣਾਂ ਨੇ ਇਸ ਤੋਂ ਬਹੁਤ ਸਾਰਾ ਗਿਆਨ ਹਾਸਲ ਕੀਤਾ।ਕਾਲਜ ਦੇ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਭਾਗ ਵੱਲੋਂ ਕੀਤੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ।ਡਾ. ਪੂਨਮ ਰਾਮਪਾਲ, ਡਾ. ਬੀਨੂੰ ਕਪੂਰ, ਮਿਸਿਜ਼ ਸਵੀਟੀ ਬਾਲਾ ਅਤੇ ਹੋਰ ਫੈਕਲਟੀ ਮੈਂਬਰ ਇਸ ਸੈਮੀਨਾਰ ਵਿਚ ਮੌਜੂਦ ਸਨ।
ਇਸ ਮੌਕੇ ਵਿਦਿਆਰਥਣਾਂ ਲਈ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਦਾ ਵੀ ਆਯੋਜਨ ਕੀਤਾ ਗਿਆ ਜਿਸ ਰਾਹੀਂ ਉਹਨਾਂ ਨੇ ਸਿਹਤਮੰਦ ਖਾਣੇ ਲਈ ਨਵੇਂ ਵਿਚਾਰ ਅਤੇ ਸੁਨੇਹੇ ਪੇਸ਼ ਕੀਤੇ।ਸਭ ਤੋਂ ਬਿਹਤਰੀਨ ਐਂਟਰੀਆਂ ਨੂੰ ਇਨਾਮ ਦਿੱਤੇ ਗਏ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …