ਬਠਿੰਡਾ, 3 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਦੀ ਮਾਸਿਕ ਇਕੱਤਰਤਾ ਸਥਾਨਕ ਟੀਚਰਜ ਹੋਮ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਜੀਤਪਾਲ ਸਿੰਘ ਦੀ ਪ੍ਰਧਾਨਗੀ `ਚ ਹੋਈ। ਮੀਟਿੰਗ ਦੌਰਾਨ ਹਾਜ਼ਰ ਵੱਖ-ਵੱਖ ਲੇਖਕਾਂ ਦੀਆਂ ਤਾਜ਼ਾ ਰਚਨਾਵਾਂ ਦਾ ਦੌਰ ਚੱਲਿਆ।ਦਿਲਜੀਤ ਬੰਗੀ ਨੇ ‘ਗੱਲ ਪਿਆਰ ਦੀ ਕਰ‘ ਕਵਿਤਾ, ਆਗਾਜ਼ ਵੀਰ ਨੇ ਸੰਵੇਦਨਸ਼ੀਲ ਕਵਿਤਾ, ਰਵੀ ਮਿੱਤਲ ਨੇ ਵਿਅੰਗਮਈ ਕਵਿਤਾ, ਅਜੇ ਪ੍ਰੀਤ ਨੇ ਸੁਹਜ਼ਮਈ ਕਵਿਤਾ ਅਤੇ ਭੁਪਿੰਦਰ ਸੰਧੂ ਨੇ ਜੁਝਾਰਵਾਦੀ ਕਵਿਤਾ ਸੁਣਾ ਕੇ ਸਰੋਤਿਆਂ ਦੀ ਵਾਹ-ਵਾਹ ਖੱਟੀ।ਡਾਕਟਰ ਜਸਪਾਲ ਜੀਤ, ਰਣਵੀਰ ਰਾਣਾ ਅਤੇ ਅਮਨ ਦਾਤੇਵਾਸੀਆ ਨੇ ਗ਼ਜ਼ਲਾਂ ਸੁਣਾ ਕੇ ਇਸ ਅਦਬੀ ਮਹਿਫਲ ਨੂੰ ਅੰਜ਼ਾਮ ਤੱਕ ਪਹੁੰਚਾਇਆ।ਡਾਕਟਰ ਜਸਪਾਲ ਜੀਤ ਨੇ ਪੜ੍ਹੀਆਂ ਗਈਆਂ ਰਚਨਾਵਾਂ ਬਾਰੇ ਆਪਣੇ ਸਾਰਥਕ ਵਿਚਾਰ ਦਿੱਤੇ।ਸਟੇਜ਼ ਦਾ ਸੰਚਾਲਨ ਨੌਜਵਾਨ ਸ਼ਾਇਰ ਅਮਨ ਦਾਤੇਵਾਸੀਆ ਨੇ ਕੀਤਾ।ਇਸ ਤੋਂ ਇਲਾਵਾ ਡਾ. ਨਾਮਵਰ ਸਿੰਘ, ਡਾ. ਐਸ ਤਰਸੇਮ, ਕਰਨਲ ਕੁਲਦੀਪ ਸਿੰਘ ਅਤੇ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਦੇ ਅਕਾਲ ਚਲਾਣੇ `ਤੇ ਸਾਹਿਤ ਸਭਾ ਬਠਿੰਡਾ ਵਲੋਂ ਅਫ਼ਸੋਸ ਪ੍ਰਗਟ ਕਰਦਿਆਂ ਸ਼ੋਕ ਮਤਾ ਪਾਸ ਕੀਤਾ ਗਿਆ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …