Friday, November 22, 2024

ਭਾਈਚਾਰਿਆਂ `ਚ ਪਿਆਰ ਵਧਾਉਣ ਵਾਲੀ 16 ਦਿਨਾਂ ਸੜਕ ਯਾਤਰਾ ਸੁਸ਼ਮਾ ਗਰੁੱਪ ਨੇ ਕੀਤੀ ਸਪਾਂਸਰ

ਚੰਡੀਗੜ੍ਹ, 5 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਪ੍ਰਮੁੱਖ ਰੀਅਲ ਅਸਟੇਟ ਡਿਵੈਲਪਰ ਸੁਸ਼ਮਾ ਗਰੁੱਪ ਨੇ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਫੈਲਾਉਣ ਦੀ PUNJ0403201918ਪਹਿਲ ਕੀਤੀ ਹੈ।ਦੇਸ਼ ਭਰ ’ਚ ਆਪਸੀ ਭਾਈਚਾਰਾ ਅਤੇ ਪਿਆਰ ਨੂੰ ਹੁਲਾਰਾ ਦੇਣ ਦੇ ਲਈ 16 ਦਿਨਾਂ ਸੜਕ ਯਾਤਰਾ ’ਤੇ ਨਿਕਲੇ ਪਟਿਆਲਾ ਦੇ ਤਿੰਨ ਨੌਜਵਾਨਾਂ ਦੇ ਗਰੁੱਪ ਨੂੰ ਸੁਸ਼ਮਾ ਸਮੂਹ ਨੇ ਸਪਾਂਸਰ ਕੀਤਾ।ਇਨ੍ਹਾਂ ਨੌਜਵਾਨਾਂ ’ਚ ਚਿਤਕਾਰਾ ਯੂਨੀਵਰਸਿਟੀ ਦੇ ਬੈਚਲਰ ਆਫ ਫਿਜਿਓਥੈਰੇਪੀ ਦੇ ਵਿਦਿਆਰਥੀ ਸਕਸ਼ਮ ਸਾਹਨੀ, ਕੰਪਿਊਟਰ ਸਾਇੰਸ ਬੀ.ਟੈਕ ਦੇ ਵਿਦਿਆਰਥੀ ਰਾਘਵ ਕਾਲੜਾ ਅਤੇ ਇੰਡੀਆ ਇਨਵੈਸਟਮੈਂਟ ਦੇ ਡਾਇਰੈਕਟਰ ਅਤੇ ਰਾਘਵ ਦੇ ਪਿਤਾ ਵਿਕਾਸ ਕਾਲੜਾ ਸ਼ਾਮਿਲ ਹਨ।ਕੁੱਲ 7000 ਕਿਲੋਮੀਟਰ ਦੀ ਯਾਤਰਾ ਕਰਦੇ ਹੋਏ ਇਨ੍ਹਾਂ ਨੇੇ 14 ਰਾਜਾਂ ਦੇ 100 ਸ਼ਹਿਰਾਂ ਦਾ ਦੌਰਾ ਕੀਤਾ।ਇਸ ਮੁਹਿੰਮ `ਤੇ ਜਾਣ ਤੋਂ ਪਹਿਲਾਂ ਰਾਘਵ ਕਾਲੜਾ ਨੇ ਕਿਹਾ, ‘ਵਿਦਿਆਰਥੀਆਂ ਦੇ ਰੂਪ ’ਚ ਉਹ ਬਿਨਾਂ ਜਾਤੀ ਜਾਂ ਕਿਸੇ ਹੋਰ ਭੇਦਭਾਵ ਦੇ ਇਕੱਠੇ ਬੈਠਦੇ ਹਨ ਅਤੇ ਦੋਸਤ ਬਣਾਉਂਦੇ ਹਨ।ਪਰ ਜਿਵੇਂ ਜਿਵੇਂ ਉਹ ਵੱਡੇ ਹੁੰਦੇ ਹਨ, ਹਾਲਾਤ ਬਦਲਦੇ ਹਨ।ਉਨਾਂ ਨੇ ਸ਼ਾਂਤੀ, ਪਿਆਰ ਅਤੇ ਏਕਤਾ ਲਈ ਇਹ ਪਹਿਲ ਕੀਤੀ ਹੈ।’ ਸਕਸ਼ਮ ਸਾਹਨੀ ਨੇ ਕਿਹਾ ਕਿ, ‘ਦੁਨੀਆਂ ਅਸਹਿਣਸ਼ੀਲ ਅਤੇ ਅਕ੍ਰਾਮਿਕ ਹੋ ਗਈ ਹੈ ਅਤੇ ਅਸੀਂ ਭਗਵਾਨ ਦੇ ਪਿਆਰ, ਸ਼ਾਂਤੀ, ਸਦਭਾਵ, ਏਕਤਾ ਅਤੇ ਪਿਆਰ ਦੇ ਸੰਦੇਸ਼ ਨੂੰ ਫੈਲਾ ਰਹੇ ਹਾਂ।
ਇਸ ਪਹਿਲ ਦਾ ਹਿੱਸਾ ਬਣਨ ਬਾਰੇ ਸੁਸ਼ਮਾ ਗਰੁੱਪ ਦੇ ਐਗਜੀਕਿਊਟਿਵ ਡਾਇਰੈਕਟਰ ਪ੍ਰਤੀਕ ਮਿੱਤਲ ਨੇ ਕਿਹਾ, ‘ਉਨਾਂ ਨੂੰ ਖੁਸ਼ੀ ਹੈ ਕਿ ਉਹ ਇਸ ਮਹਾਨ ਕੰਮ ’ਚ ਯੋਗਦਾਨ ਦੇਣ ’ਚ ਸਮਰੱਥ ਹੋਏ ਹਨ। ਇਹ ਪਿਆਰ ਅਤੇ ਸ਼ਾਂਤੀ ਹੈ ਜਿਹੜੀ ਮਨੁੱਖ ਨੂੰ ਏਕਤਾ ’ਚ ਬੰਨ੍ਹਦੀ ਹੈ। ਵਖਰੇਵੇਂ ਹੋਣ ਦੇ ਬਾਵਜੂਦ ਇਸ ਦੇਸ਼ ਦੇ ਲੋਕ ਇੱਕ ਦੂਜੇ ਦੇ ਪ੍ਰਤੀ ਪਿਆਰ ਦੇ ਕਾਰਨ ਇਕੱਠੇ ਹਨ।ਉਹ ਰਾਘਵ ਅਤੇ ਸਕਸ਼ਮ ਦੇ ਨਾਲ-ਨਾਲ ਵਿਕਾਸ ਲਈ ਇਸ ਲੋਕ ਭਲਾਈ ਦੀ ਪਹਿਲ ਦੇ ਲਈ ਉਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply