Saturday, November 23, 2024

ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਸਮੇਂ ਦਿੱਤੀ ਮਾਲੀ ਮਦਦ

ਸੰਦੌੜ, 5 ਮਾਰਚ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਨਜ਼ਦੀਕੀ ਪਿੰਡ ਬਾਪਲਾ ਵਿੱਖੇ ਉੱਘੇ ਸਮਾਜਸੇਵੀ ਗੁਰਚਰਨ ਸਿੰਘ ਮਾਨ ਜਿੰਨ੍ਹਾਂ ਵਲੋਂ ਪਿਛਲੇ ਲੰਮੇ ਸਮੇਂ PUNJ0503201921ਤੋਂ ਆਪਣੇ ਮਾਤਾ-ਪਿਤਾ ਦੀ ਨਿੱਘੀ ਯਾਦ `ਚ ਸਮਾਜ ਦੇ ਵੱਖ-ਵੱਖ ਖੇਤਰਾਂ ਚ ਵੱਡਮੁਲੀਆਂ ਸੇਵਾਵਾਂ ਨਿਵਾਈਆਂ ਜਾ ਰਹੀਆਂ ਹਨ।ਇਸੇ ਲੜੀ ਤਹਿਤ ਅੱਜ ਉਨ੍ਹਾਂ ਇਕ ਦਲਿੱਤ ਪਰਿਵਾਰ ਦੇ ਗੁਰਮੇਲ ਸਿੰਘ ਬਾਪਲਾ ਦੀ ਲੜਕੀ ਬੀਬੀ ਜਸਪ੍ਰੀਤ ਕੌਰ ਨੂੰ 3100 ਰੁਪਏ ਦਾ ਸ਼ਗਨ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਦਿੱਤਾ।
ਜਿਕਰਯੋਗ ਹੈ ਕਿ ਗੁਰਚਰਨ ਸਿੰਘ ਮਾਨ ਵਲੋਂ ਪਿੰਡ ਵਿੱਚ ਹਰ ਦਲਿੱਤ ਪਰਿਵਾਰ ਦੀ ਲੜਕੀ ਦੇ ਅਨੰਦ ਕਾਰਜ਼ ਮੌਕੇ ਸ਼ਗਨ ਵਜੋਂ 3100 ਰੁਪਏ ਬਿਨਾਂ ਕਿਸੇ ਭੇਦਭਾਵ ਤੋਂ ਦਿੱਤਾ ਜਾ ਰਿਹਾ ਹੈ।ਇਸ ਮੌਕੇ ਭਾਈ ਸੁਰਜੀਤ ਸਿੰਘ ਬਾਪਲਾ, ਮੈਂਬਰ ਨਾਹਰ ਸਿੰਘ,  ਬੂਟਾ ਸਿੰਘ, ਕਰਨੈਲ ਸਿੰਘ, ਗੁਰਮੇਲ ਸਿੰਘ, ਬਚਿੱਤਰ ਸਿੰਘ, ਗੁਰਦਿਆਲ ਸਿੰਘ, ਇਕਬਾਲ ਸਿੰਘ ਅਤੇ ਰਾਜ ਸਿੰਘ ਆਦਿ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply