Sunday, May 11, 2025
Breaking News

ਨੌਜਵਾਨਾਂ ’ਚ ‘ਕਨੇਡਾ ਦੀ ਹੋੜ੍ਹ’ ਨੇ ਪੰਜਾਬ ਦੇ ਹਾਲਾਤਾਂ ਨੂੰ ਕੀਤਾ ਨਾਜ਼ੁਕ – ਦੁਸਾਂਝ

ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਨੇ ਖਾਲਸਾ ਕਾਲਜ ਵਿਖੇ ਸਾਂਝੇ ਕੀਤੇ ਵਿਚਾਰ
ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਸਾਬਕਾ ਪ੍ਰੀਮੀਅਰ ਉਜਵਲ ਦੁਸਾਂਝ ਨੇ PUNJ2703201909ਇਤਿਹਾਸਕ ਖ਼ਾਲਸਾ ਕਾਲਜ ਕੈਂਪਸ ਵਿਖੇ ਫ਼ੈਕਲਟੀ ਅਤੇ ਮੈਨੇਜ਼ਮੈਂਟ ਨਾਲ ਆਪਣੀ ਖ਼ਾਸ ਮੁਲਾਕਾਤ ਦੌਰਾਨ ਕਿਹਾ ਹੈ ਕਿ ਨੌਜਵਾਨਾਂ ’ਚ ਕੈਨੇਡਾ ਵੱਲ ਦੌੜ ਨੇ ਪੰਜਾਬ ਦੇ ਹਾਲਾਤਾਂ ਨੂੰ ਨਾਜ਼ੁਕ ਸਥਿਤੀ ਵੱਲ ਮੋੜ ਦਿੱਤਾ ਹੈ।ਉਨ੍ਹਾਂ ਕਿਹਾ ਕਿ ਜਿੱਥੇ ਇਸ ਹੋੜ੍ਹ ਨਾਲ ‘ਕਾਬਲੀਅਤ ਦਾ ਪਲਾਇਨ’ ਹੋ ਰਿਹਾ ਹੈ, ਉਥੇ ਇਸ ਦੇ ਲੰਮੇਂ ਸਮੇਂ ਤੱਕ ਉਜਾਗਰ ਰਹਿਣ ਵਾਲੇ ਸਮਾਜਿਕ, ਆਰਥਿਕ ਅਤੇ ਸੱਭਿਅਚਾਰਕ ਡੂੰਘੇ ਪ੍ਰਭਾਵ ਪੈ ਰਹੇ ਹਨ।
    ਦੁਸਾਂਝ ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ 33ਵੇਂ ਪ੍ਰੀਮੀਅਰ ਰਹੇ ਅਤੇ ਕੈਨੇਡਾ ’ਚ ਪੰਜਾਬੀਆਂ ਦੇ ਮੰਨ੍ਹੇ ਪ੍ਰਮੰਨ੍ਹੇ ਚਿਹਰੇ ਹਨ, ਨੇ ਕਿਹਾ ਕਿ ਵੱਡੇ ਸੁਪਨੇ ਲੈਣਾ ਕੋਈ ਬੁਰੀ ਗੱਲ ਨਹੀਂ ਅਤੇ ਪੂਰੀ ਦੁਨੀਆ ਤੁਹਾਡੇ ਲਈ ਖੁੱਲ੍ਹੀ ਹੈ ਪਰ ਇਸ ਤਰ੍ਹਾਂ ਇੰਨ੍ਹੇ ਵੱਡੇ ਪੱਧਰ ’ਤੇ ਕਿਸੇ ਕਿੱਤੇ ’ਚੋਂ ਨੌਜਵਾਨ ਵਰਗ ਦਾ ਪਲਾਇਨ ਹੋਣ ਨਾਲ ਹਾਲਾਤ ਗੰਭੀਰ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ’ਚ ਵਿੱਦਿਆ ਦਾ ਬਜ਼ਾਰੀਕਰਨ ਇੰਨ੍ਹਾ ਪ੍ਰਭਾਵਸ਼ਾਲੀ ਹੈ ਕਿ ਇੱਥੋਂ ਦਾ ਯੁਵਾ ਵਿਦੇਸ਼ੀ ਚੱਕਾਚੌਂਧ ’ਚ ਉਲਝ ਕੇ ਰਹਿ ਜਾਂਦਾ ਹੈ।
    ਪੇਸ਼ੇ ਵਜੋਂ ਵਕੀਲ ਦੁਸਾਂਝ ਨੇ ਕਿਹਾ ਕਿ ਉਹ ਇਹ ਗੱਲ ਨੂੰ ਭਲੀਭਾਂਤ ਸਮਝਦੇ ਹਨ ਇੱਥੇ ਪੰਜਾਬ ’ਚ ਰੋਜ਼ਗਾਰ ਦੇ ਮੌਕਿਆਂ ਦੀ ਘਾਟ ਹੈ ਅਤੇ ਇੱਥੋਂ ਦਾ ਮੱਧਵਰਗੀ ਰਹਿਣ-ਸਹਿਣ ਵੀ ਪਲਾਇਨ ਦਾ ਵੱਡਾ ਕਾਰਨ ਹੈ।ਉਨ੍ਹਾਂ ਕਿਹਾ ਕਿ ਕੈਨੇਡਾ ’ਚ ਭਾਰਤੀ ਨੌਜਵਾਨਾਂ ਦੀ ਦੌੜ ਦੁਨੀਆ ਦੇ ਕਿਸੇ ਵੀ ਹੋਰ ਖੇਤਰ ਤੋਂ ਵਧੇਰੇ ਹੈ।ਉਨ੍ਹਾਂ ਇਥੋਂ ਦੇ ਰਾਜਨੀਤਿਕ ਅਤੇ ਸਮਾਜਿਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਵੀਂ ਪੀੜ੍ਹੀ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲੱਭਣ ਦੀ ਅਪੀਲ ਵੀ ਕੀਤੀ ਤਾਂ ਕਿ ਨੌਜਵਾਨਾਂ ਨੂੰ ਇੱਥੇ ਹੀ ਕਾਰੋਬਾਰ ਦੇ ਵਧੀਆ ਮੌਕੇ ਹਾਸਲ ਹੋਣ।
    ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਜੁਆਇੰਟ ਸਕੱਤਰ ਗੁਨਬੀਰ ਸਿੰਘ ਅਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨਾਲ ਮਿਲ ਕੇ ਦੁਸਾਂਝ ਦਾ ਕਾਲਜ ਦੇ ਵਿਹੜੇ ’ਤੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ।ਛੀਨਾ ਨੇ ਕਿਹਾ ਕਿ ਸਾਨੂੰ ਦੁਸਾਂਝ ਵਰਗੇ ਮਹਾਨ ਪੰਜਾਬੀਆਂ ਜਿੰਨ੍ਹਾਂ ਨੇ ਵਿਦੇਸ਼ ਦੀ ਧਰਤੀ ’ਤੇ ਜਾ ਕੇ ਸਮੂਹ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ, ’ਤੇ ਮਾਣ ਹੈ।ਉਨ੍ਹਾਂ ਕਿਹਾ ਕਿ ਕੈਨੇਡਾ ਦੀ ਸਿੱਖਿਆ ਪ੍ਰਣਾਲੀ ਬਹੁਤ ਮਹਿੰਗੀ ਹੈ ਇਸ ਲਈ ਪੰਜਾਬੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਖ਼ਤ ਮਿਹਨਤ ਕਰਕੇ, ਜਾਇਦਾਦਾਂ ਵੇਚ ਕੇ ਉਨ੍ਹਾਂ ਨੂੰ ਬਾਹਰ ਭੇਜਣਾ ਪੈਂਦਾ ਹੈ।
    ਗੁਨਬੀਰ ਸਿੰਘ ਨੇ ਕਿਹਾ ਕਿ ਕਿਵੇਂ ਕੈਨੇਡਾ ਵਿਚਲੀ ਸਿੱਖਿਆ ਵਪਾਰਿਕ-ਮੁਖੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਪੰਜਾਬੀ ਨੌਜਵਾਨ ਆਪਣੇ ਸੁਪਨੇ ਸਕਾਰ ਕਰਨ ਲਈ ਜਾਅਲੀ ਏਜੰਟਾਂ ਦੇ ਹੱਥੀਂ ਚੜ੍ਹ ਜਾਂਦੇ ਹਨ

Check Also

ਮਾਂ ਦਿਵਸ ‘ਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਮਦਰ ਡੇ ਦਿਵਸ ਮੌਕੇ ਸਥਾਨਕ ਰਬਾਬ ਕਲਾਸਿਜ਼ ਸੰਗਰੂਰ ਵਿਖੇ …

Leave a Reply