Monday, December 23, 2024

ਸਰਕਾਰੀ ਮੈਡੀਕਲ ਕਾਲਜ ਵਿਖੇ ਟਰੈਫਿਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ  ਸਰਕਾਰੀ ਮੈਡੀਕਲ ਕਾਲਜ ਵਿਖੇ ਟਰੈਫਿਕ ਜਾਗਰੂਕਤਾ ਸੈਮੀਨਾਰ ਅਯੋਜਿਤ ਕੀਤਾ PUNJ2803201909ਗਿਆ।ਜਿਸ ਦੋਰਾਨ ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਨੇ ਮੈਡੀਕਲ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਮਨੁੱਖੀ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਜੋਰ ਦਿੰਦਿਆ ਵਾਤਾਵਰਨ ਸਾਫ ਰੱਖਣ, ਦਰੱਖਤ ਲਗਾਉਣ, ਪਾਣੀ ਬਚਾਉਣ ਅਤੇ ਨਸ਼ਿਆਂ ਦੇ ਪ੍ਰਕੋਪ ਤੋਂ ਦੂਰ ਰਹਿਣ ਲਈ ਪ੍ਰੇਰਿਆ। ਇੰਸਪੈਕਟਰ ਪਰਮਜੀਤ ਸਿੰਘ ਟ੍ਰੈਫਿਕ ਐਜੂਕੇਸ਼ਨ ਅਫਸਰ ਨੇ ਡਾਕਟਰ ਸਹਿਬਾਨ ਨੂੰ ਸੰਬੋਧਨ ਹੁੰਦਿਆ ਐਕਸੀਡੈਂਟਾਂ ਤੋ ਬਚਣ ਦੇ ਟਿਪਸ ਦਿੱਤੇ।ਤੇਜ਼ ਰਫਤਾਰ, ਰੈਸ਼ ਡਰਾਈਵਿੰਗ, ਰੈਡ ਲਾਈਟ ਜੰਪ, ਸ਼ਰਾਬ ਪੀ ਕੇ ਗੱਡੀ ਚਲਾਉਣ, ਟ੍ਰਿਪਲ ਰਾਈਵਿੰਗ ਨਾ ਕਰਨ ਦੀ ਹਦਾਇਤ ਕੀਤੀ ਤੇ ਮੋਟਰ ਵਹੀਕਲ ਬਾਰੇ ਵੀ ਜਾਣਕਾਰੀ ਦਿੱਤੀ ਇਸ ਮੋਕੇ ਡਾ. ਸੁਜਾਤਾ ਸ਼ਰਮਾ ਪ੍ਰਿੰਸੀਪਲ, ਡਾ. ਜੀ.ਐਸ ਕੁਲਾਰ, ਡਾ. ਮੋਹਨ, ਡਾ. ਮਨੋਹਰ ਲਾਲ, ਡਾ. ਜਸਲੀਨ ਮੈਡੀਕਲ ਕਾਲਜ ਦੇ ਐਮ.ਬੀ.ਬੀ.ਐਸ ਨਰਸਿੰਗ ਅਤੇ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀ ਹਾਜਰ ਸਨ। ਵਿਦਿਆਰਥੀਆਂ ਨੇ ਭਵਿੱਖ ਵਿੱਚ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਅਤੇ ਭਵਿੱਖ ਵਿੱਚ ਐਕਸੀਡੈਂਟ ਪੀੜਤਾਂ ਦੀ ਸੇਵਾ ਭਾਵਨਾ ਨਾਲ ਇਲਾਜ਼ ਕਰਨ ਦਾ ਪ੍ਰਣ ਲਿਆ। 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply