ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਵਲ ਸਰਜਨ ਅਨੈਕਸੀ ਹਾਲ ਵਿਖੇ ਵਿਸ਼ਵ ਟੀ.ਬੀ ਦਿਵਸ ਮਨਾਇਆ ਗਿਆ।ਡਾ. ਹਰਦੀਪ
ਸਿੰਘ ਘਈ ਸਿਵਲ ਸਰਜਨ ਨੇ ਕਿਹਾ ਕਿ ਟੀ.ਬੀ ਘਾਤਕ ਬੀਮਾਰੀ ਟੀ.ਬੀ ਦਾ ਇਲਾਜ ਸਮੇ ਸਿਰ ਨਾ ਕਰਵਾਇਆ ਜਾਵੇ ਤਾਂ ਇਹ ਭਿਆਨਕ ਰੂਪ ਲੈ ਸਕਦੀ ਹੈ ਅਤੇ ਮਰੀਜ਼ ਦੀ ਮੌਤ ਦਾ ਕਾਰਣ ਵੀ ਬਣ ਸਕਦੀ ਹੈ।ਟੀ.ਬੀ ਦੇ ਲੱਛਣ ਬਾਰੇ ਜਾਣਕਾਰੀ ਦੇਦਿਆਂ ਉਨਾਂ ਕਿਹਾ ਕਿ ਦੋ ਹਫਤਿਆਂ ਤੋ ਵੱਧ ਖਾਂਸੀ ਤੇ ਬੁਖਾਰ ਹੋਣ ਦੀ ਸੂਰਤ ਵਿੱਚ ਬਲਗਮ ਦੀ ਜਾਂਚ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਕਰਵਾਉਣੀ ਚਾਹੀਦੀ ਹੈ ਤੇ ਟੀ.ਬੀ ਦੀ ਪੁਸ਼ਟੀ ਹੋਣ ਤੇ ਦੌਟਾਸ ਟਰੀਟਮੈਂਟ ਰਾਹੀਂ ਸਰਕਾਰ ਵਲੋਂ ਮਰੀਜ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।ਜਿਲ੍ਹਾ ਟੀ.ਬੀ ਅਵਸਰ ਡਾ. ਨਰੇਸ਼ ਚਾਵਲਾ ਨੇ ਕਿਹਾ ਕਿ ੁਇਸ ਪ੍ਰਗਰਾਮ ਦਾ ਮੁੱਖ ਮਕਸਦ ਆਮ ਲੌਕਾਂ ਨੂੰ ਟੀ.ਬੀ ਰੋਗ ਪ੍ਰਤੀ ਸੁਚੇਤ ਰਹਿਣ ਬਾਰੇ ਜਾਗਰੁਕ ਕਰਨਾ ਹੈ ਤਾਂ ਜੋ ਕਿ ਮਰੀਜ ਆਪਣਾ ਰੋਗ ਜਿਆਦਾ ਨਾ ਵਧਾ ਲਵੇ।ਡਾ. ਚਾਵਲਾ ਨੇ ਦੱਸਿਆ ਕਿ ਸਰਕਾਰ ਦੇ ਨਿਸ਼ੇ ਪੌ੍ਰਗਰਾਮ ਦੇ ਅਧੀਨ ਹਰ ਟੀ.ਬੀ ਮਰੀਜ ਦੇ ਖਾਤੇ `ਚ ਹਰ ਮਹੀਨੇ 500 ਰੁਪਏ ਖੁਰਾਕ ਲਈ ਦਿੱਤੇ ਜਾ ਰਹੇ ਹਨ।ਇਸ ਅਵਸਰ ਤੇ ਟੀ.ਬੀ ਸਬੰਧੀ ਜਾਗਰੁਕਤਾ ਕਰਨ ਲਈ ਇੱਕ ਨੁਕੜ ਨਾਟਕ ਦੀ ਪੇਸ਼ਕਰੀ ਕੀਤੀ ਗਈ।
ਇਸ ਅਵਸਰ ਤੇ ਡਿਪਟੀ ਮਾਸ ਮੀਡੀਆ ਅਵਸਰ ਅਮਰਦੀਪ ਸਿੰਘ, ਆਰੁਸ਼ ਭੱਲਾ ਅਤੇ ਟੀ.ਬੀ ਦਫਤਰ ਦਾ ਸਾਰਾ ਸਟਾਫ ਮੋਜੂਦ ਸੀ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media