Tuesday, May 21, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਡੀ.ਬੀ.ਟੀ ਸਪਾਂਸਰ ਵਰਕਸ਼ਾਪ

ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ -ਜਗਦੀਪ ਸਿੰਘ ਸੱਗੂ)  – ਸਥਾਨਕ ਲਾਰੈਂਸ ਰੋਡ ਸਥਿਤ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ PUNJ2703201901ਵਿਖੇ ਡੀ.ਬੀ.ਟੀ ਵੱਲੋਂ ਸਪਾਂਸਰ `ਮਾਈਕਰੋਸਕੇਲ ਅਨੈਲਸਿਸ ਇਨ ਕਮਿਸਟਰੀ` ਵਿਸ਼ੇ `ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਵਰਕਸ਼ਾਪ ਦੇ ਮੁੱਖ ਬੁਲਾਰੇ ਡਾ. ਸੁਬਰਾਮਨੀਅਨ ਮੁਰੁਗਨ ਸੇਵਾ ਮੁਕਤ ਪ੍ਰੋਫ਼ੈਸਰ ਕਮਿਸਟਰੀ ਵਿਭਾਗ ਸਾਊਥ ਤਰਾਵਨਕੋਰ ਹਿੰਦੂ ਕਾਲਜ ਤਾਮਿਲਨਾਡੂ ਸਨ।ਵਰਕਸ਼ਾਪ ਦੌਰਾਨ ਡਾ. ਮੁਰੁਗਨ ਬੀ.ਐਸ.ਸੀ ਮੈਡੀਕਲ, ਬੀ.ਐਸ.ਸੀ ਨਾਨ-ਮੈਡੀਕਲ ਅਤੇ ਬੀ.ਐਸ.ਸੀ ਬਾਇਓਟੈਕਨੋਲੋਜੀ ਦੇ ਵਿਦਿਆਰਥੀਆਂ ਦੇ ਰੂਬਰੂ ਹੋਏ।ਸੈਸ਼ਨ ਦੌਰਾਨ ਉਹਨਾਂ ਨੇ ਮਾਈਕਰੋਸਕੇਲ ਪੱਧਰ `ਤੇ ਪ੍ਰਯੋਗ ਕਰਨ ਲਈ ਨਵੇਂ ਤਰੀਕੇ ਅਤੇ ਤਕਨੀਕਾਂ ਦੱਸੀਆਂ।ਇਹ ਪ੍ਰਯੋਗ ਬਹੁਤ ਘੱਟ ਮਾਤਰਾ ਵਿਚ ਵਰਤੇ ਗਏ ਰਸਾਇਣਾਂ ਨਾਲ ਕੀਤੇ ਗਏ।ਵਰਕਸ਼ਾਪ ਦਾ ਉਦੇਸ਼ ਹਰੀ ਵਿਧੀ ਵਰਤਣਾ ਅਤੇ ਪਾਣੀ, ਰਸਾਇਣ ਅਤੇ ਬਿਜਲੀ ਦੀ ਬਰਬਾਦੀ ਨੂੰ ਘੱਟ ਕਰਨਾ ਸੀ।
ਕਾਲਜ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਸਰੋਤਾਂ ਦੀ ਸਾਂਭ-ਸੰਭਾਲ ਦੇ ਨਵੇਂ ਸੰਕਲਪ ਦੱਸਣ `ਤੇ ਧੰਨਵਾਦ ਕਿਹਾ। ਡਾ. ਵਾਲੀਆ ਨੇ ਪ੍ਰੋਗਰਾਮ ਦੀ ਸਫ਼ਲਤਾ ਲਈ ਡਾ. ਪੂਨਮ ਖੁੱਲਰ ਮੁੱਖੀ ਕਮਿਸਟਰੀ ਵਿਭਾਗ, ਫੈਕਲਟੀ ਮੈਬਰਾਂ ਸ਼੍ਰੀਮਤੀ ਵੰਦਨਾ ਗੁਪਤਾ, ਸ਼੍ਰੀਮਤੀ ਅਨੂ ਸੈਣੀ, ਮਿਸ ਰਾਜਪ੍ਰੀਤ, ਮਿਸ ਰਵਨੀਤ ਕੌਰ, ਮਿਸ ਪ੍ਰਭਜੋਤ ਕੌਰ ਅਤੇ ਮਿਸ ਆਸਥਾ ਨੂੰ ਵਰਕਸ਼ਾਪ ਕਰਵਾਉਣ `ਤੇ ਵਧਾਈ ਦਿੱਤੀ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply