Tuesday, May 21, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ `ਅਲੂਮਨੀ ਮੀਟ-2019` ਦਾ ਆਯੋਜਨ

ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ -ਜਗਦੀਪ ਸਿੰਘ ਸੱਗੂ)  – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਅਲੂਮਨੀ ਮੀਟ PUNJ3003201902ਕਰਵਾਈ ਗਈ।ਜਿਸ ਦਾ ਉਦੇਸ਼ ਕਾਲਜ ਦੀਆਂ ਪੁਰਾਣੀਆਂ ਵਿਦਿਆਰਥਣਾਂ ਨੂੰ ਮੁੜ ਕਾਲਜ ਨਾਲ ਜੋੜਨਾ ਅਤੇ ਉਨ੍ਹਾਂ ਦੇ ਤਜ਼ੱਰਬਿਆਂ ਨੂੰ ਹੋਰਨਾਂ ਨਾਲ ਸਾਂਝਾ ਕਰਨਾ ਸੀ। ਕਾਲਜ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਈਆਂ ਅਲੂਮਨੀ ਵਿਦਿਆਰਥਣਾਂ ਦਾ ਨਿੱਘਾ ਸਵਾਗਤ ਕੀਤਾ।ਉਨ੍ਹਾਂ ਆਪਣੇ ਸੰਬੋਧਨ `ਚ ਕਿਹਾ ਕਿ ਪੁਰਾਣੀਆਂ ਵਿਦਿਆਰਥਣਾਂ ਨੂੰ ਕਾਲਜ ਦੇ ਵਿਹੜੇ ਵਿੱਚ ਮੁੜ ਤੋਂ ਦੇਖ ਕੇ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ।ਡਾ. ਵਾਲੀਆ ਨੇ ਕਿਹਾ ਕਿ ਏਥੋਂ ਪੜ੍ਹ ਕੇ ਗਈਆਂ ਵਿਦਿਆਰਥਣਾਂ ਸਮਾਜ ਦੇ ਹਰ ਖੇਤਰ `ਚ ਸਫਲਤਾ ਦੀਆਂ ਉਚਾਈਆਂ ਨੂੰ ਛੂਹਦਿਆਂ ਕੇ ਕਾਲਜ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿ ਪੁਰਾਣੀਆਂ ਵਿਦਿਆਰਥਣਾਂ ਵਲੋਂ ਅਹਿਮ ਪੁਜੀਸ਼ਨਾਂ ਹਾਸਲ ਕਰਨਾ ਨਾਰੀ ਸਸ਼ਕਤੀਕਰਨ ਦੀ ਵੱਡੀ ਮਿਸਾਲ ਹੈ।
ਅਲੂਮਨੀ ਵਿਦਿਆਰਥਣਾਂ ਨੇ ਸਾਰਿਆਂ ਨਾਲ ਆਪਣੇ ਤਜ਼ੱਰਬੇ ਸਾਂਝੇ ਕਰਦਿਆਂ ਕਿਹਾ ਕਿ ਕਾਲਜ ਵੱਲੋਂ ਇਹ ਇਕ ਬਹੁਤ ਹੀ ਸਾਰਥਕ ਉਪਰਾਲਾ ਹੈ।ਜਿਸ ਤਹਿਤ ਇੰਨੇ ਸਾਲਾਂ ਬਾਅਦ ਕਾਲਜ ਆ ਕੇ ਉਨਾਂ ਨੂੰ ਆਪਣੀਆਂ ਪੁਰਾਣੀਆਂ ਸਾਥਣਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ ਅਤੇ ਇਕ ਵਾਰ ਫਿਰ ਤੋਂ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜ਼ੀਆਂ ਹੋਈਆਂ ਹਨ।ਮਾਸ ਕਮਿਊਨੀਕੇਸ਼ਨ ਵਿਭਾਗ ਤੋਂ ਸ੍ਰੀਮਤੀ ਅੰਤਰਪ੍ਰੀਤ ਨੇ ਸਭ ਦਾ ਧੰਨਵਾਦ ਕੀਤਾ।
ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਡੀਨ ਅਲੂਮਨੀ ਡਾ. ਨੀਨੂ ਕੇ ਮਲਹੋਤਰਾ ਨੇ ਸਿੱਖਿਆ, ਵਪਾਰ, ਖੇਡ, ਮੀਡੀਆ ਅਤੇ ਪ੍ਰਸ਼ਾਸਨਕ ਖੇਤਰਾਂ `ਚ ਸੇਵਾਵਾਂ ਨਿਭਾਅ ਰਹੀਆਂ 50 ਤੋਂ ਵੱਧ ਅਲੂਮਨੀ ਵਿਦਿਆਰਥਣਾਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ।
ਅਲੂਮਨੀ ਮੀਟ ਦੇ ਕਨਵੀਨਰ ਸ੍ਰੀਮਤੀ ਸ਼ੈਫਾਲੀ ਮੁੱਖੀ ਫਾਈਨ ਆਰਟਸ ਵਿਭਾਗ ਅਤੇ ਡਾ. ਪ੍ਰਿਅੰਕਾ ਬੱਸੀ ਮਾਸ ਕਮਿਉਨੀਕੇਸ਼ਨ ਵਿਭਾਗ ਸਨ।ਮੀਟਿੰਗ ਵਿੱਚ ਕਾਲਜ ਦੀਆਂ 150 ਦੇ ਕਰੀਬ ਅਲੂਮਨੀ ਵਿਦਿਆਰਥਣਾਂ ਨੇ ਸ਼ੂੰਲੀਅਤ ਕੀਤੀ।ਅਲੂਮਨੀ ਵਿਦਿਆਰਥਣਾਂ ਨੇ ਕਾਲਜ ਦੇ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨਾਲ ਯਾਦਗਾਰੀ ਫੋਟੋ ਵੀ ਕਰਵਾਈ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply