Wednesday, November 13, 2024

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੇ ਕਈ ਇਲਾਕਿਆਂ ਦੀ ਅਚਨੇਤੀ ਚੈਕਿੰਗ

ਮੁੱਖ ਸੈਨੇਟਰੀ ਇੰਸਪੈਕਟਰ ਤੇ ਕਈ ਸਫਾਈ ਸੇਵਕ ਮਿਲੇ ਗੈਰ ਹਾਜ਼ਰ
ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਮਿਸ਼ਨਰ ਕਾਰਪੋਰੇਸ਼ਨ ਹਰਬੀਰ ਸਿੰਘ ਆਈ.ਏ.ਐਸ ਵਲੋਂ ਤੜਕੇ ਸਵੇਰੇ ਸ਼ਹਿਰ ਦੇ ਕਈ ਇਲਾਕਿਆਂ ਵਿਚ HarbirSingh MCA Comm1ਸਫਾਈ ਵਿਵਸਥਾ ਅਤੇ ਇਸ ਲਈ ਕੀਤੇ ਜਾਂਦੇ ਕੰਮਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਵਿਚ ਕਈ ਸਫਾਈ ਸੇਵਕ ਅਤੇ ਮੁੱਖ ਸੈਨੇਟਰੀ ਇੰਸਪੈਕਟਰ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਮਿਲੇ।
ਪ੍ਰਾਪਤ ਜਾਣਕਾਰੀ ਅਨੁਸਾਰ ਕਮਿਸ਼ਨਰ ਵਲੋਂ ਸਵੇਰੇ 6.00 ਵਜੇ ਤੋਂ ਲੈ ਕੇ ਪੌਣੇ ਅੱਠ ਵਜੇ ਤੱਕ ਆਪਣੀ ਟੀਮ ਨਾਲ ਸ਼ਹਿਰ ਦੇ ਵੇਰਕਾ, ਬਟਾਲਾ ਰੋਡ, ਅੰਦਰੂਨੀ ਸ਼ਹਿਰ, ਜਲਿਆਂ ਵਾਲਾ ਬਾਗ ਦਾ ਇਲਾਕਾ, ਘਿਉ ਮੰਡੀ, ਚੌਕ ਪੱਛੀਆਂ ਆਦਿ ਦੀ ਚੈਕਿੰਗ ਕੀਤੀ ਗਈ।ਇਸ ਵਕਤ ਨਿਗਮ ਦੇ ਮੈਡੀਕਲ ਅਧਿਕਾਰੀ ਸਮੇਤ ਹੋਰ ਸਟਾਫ ਵੀ ਉਨਾਂ ਨਾਲ ਹਾਜ਼ਰ ਰਿਹਾ।
       ਉਨਾਂ ਆਪਣੀ ਜਾਂਚ ਵਿਚ ਪਾਇਆ ਕਿ ਟੈਲੀਫੋਨ ਐਕਸਚੇਂਜ, ਘਿਉ ਮੰਡੀ, ਜਲਿਆਂ ਵਾਲਾ ਬਾਗ ਅਤੇ ਕੇਸਰ ਦੇ ਢਾਬੇ ਵਾਲੇ ਪਾਸੇ ਸਫਾਈ ਦੀ ਹਾਲਤ ਠੀਕ ਨਹੀਂ ਸੀ।ਉਨਾਂ ਮੌਜੂਦ ਸਟਾਫ ਨੂੰ ਹਦਾਇਤ ਕੀਤੀ ਕਿ ਸੈਲਾਨੀਆਂ ਕਰਕੇ ਸ਼ਹਿਰ ਵਿਚ ਹਰ ਵੇਲੇ ਲੱਖਾਂ ਦੀ ਆਮਦ ਰਹਿੰਦੀ ਹੈ, ਸੋ ਸਫਾਈ ਵਿਚ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਸਟਾਫ ਨੂੰ ਹਦਾਇਤਕ ਕੀਤੀ ਕਿ ਉਹ ਤਰੁੰਤ ਆਪਣੀ ਡਿਊਟੀ ਵੱਲ ਧਿਆਨ ਦੇਣ।
    ਕੰਪਨੀ ਬਾਗ ਦੀ ਪੜਤਾਲ ਵੇਲੇ ਵੀ ਉਨਾਂ ਸਫਾਈ ਮਾਪਦੰਡਾਂ ਉਤੇ ਪੂਰੀ ਨਹਂ ਉਤਰੀ, ਜਿਸ `ਤੇ ਉਨਾਂ ਇਥੇ ਰਾਤ ਦੇ ਵਕਤ ਸਫਾਈ ਕਰਨ ਦਾ ਵਿਕਲਪ ਵਿਚਾਰਿਆ, ਤਾਂ ਜੋ ਸਵੇਰੇ ਸੱਜਰੇ ਸੈਰ ਕਰਨ ਆਉਣ ਵਾਲੇ ਸ਼ਹਿਰੀਆਂ ਨੂੰ ਸਾਫ ਤੇ ਸੁੰਦਰ ਪਾਰਕ ਤੇ ਰਸਤੇ ਮਿਲਣ।ਇਸ ਮੌਕੇ ਉਨਾਂ ਵੇਖਿਆ ਕਿ ਸਾਲਿਡ ਵੇਸਟ ਮੈਨਜਮੈਂਟ ਕੰਪਨੀ ਦੇ ਕਰਿੰਦੇ, ਜੋ ਕਿ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ ਕੂੜਾ ਚੁੱਕਦੇ ਹਨ, ਉਹ ਵੀ ਸਵੇਰੇ 8.00 ਵਜੇ ਤੱਕ ਆਪਣੀ ਡਿਊਟੀ `ਤੇ ਨਹੀਂ ਸਨ ਆਏ, ਜਿਸ ਉਤੇ ਉਨਾਂ ਮੈਡੀਕਲ ਅਧਿਕਾਰੀ ਨੂੰ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਹਦਾਇਤ ਕੀਤੀ।
     ਅੱਜ ਪਹਿਲੀ ਵਾਰ ਚੈਕਿੰਗ `ਤੇ ਉਤਰੇ ਨਿਗਮ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਅੱਜ ਗੈਰ ਹਾਜ਼ਰੀ ਦਾ ਪਹਿਲਾ ਮੌਕਾ ਹੋਣ ਕਾਰਨ ਕੇਵਲ ਨੋਟਿਸ ਲਿਆ ਗਿਆ ਹੈ, ਅੱਗੇ ਤੋਂ ਕੋਈ ਕਰਮਚਾਰੀ ਗੈਰ ਹਾਜ਼ਰ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਸੈਨੇਟਰੀ ਇੰਸਪੈਕਟਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਸਵੇਰੇ ਆਪਣੇ ਆਪਣੇ ਇਲਾਕੇ ਵਿਚ ਪਹੁੰਚ ਕੇ ਜਿਥੇ ਸਫਾਈ ਕਰਮਚਰੀਆਂ ਦੀ ਹਾਜ਼ਰੀ ਯਕੀਨੀ ਬਨਾਉਣ, ਉਥੇ ਸਫਾਈ ਦੀ ਆਪ ਨਿਗਰਾਨੀ ਵੀ ਕਰਨ।ਉਨਾਂ ਸੰਕੇਤ ਦਿੱਤਾ ਕਿ ਇਸ ਤਰਾਂ ਦੀ ਅਚਨਚੇਤੀ ਚੈਕਿੰਗ ਭਵਿੱਖ ਵਿਚ ਨਿਰੰਤਰ ਜਾਰੀ ਰਹੇਗੀ।

Check Also

ਖ਼ਾਲਸਾ ਕਾਲਜ ਵਿਖੇ ਟੈਕ ਫੈਸਟ-2024 ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਣ …

Leave a Reply