Saturday, September 21, 2024

ਭਗਤ ਪੂਰਨ ਸਿੰਘ ਆਦਰਸ਼ ਸਕੂਲ ਵਿਖੇ ਟਰੈਫਿਕ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) –  ਸਥਾਨਕ ਭਗਤ ਪੂਰਨ ਸਿੰਘ ਜੀ ਆਦਰਸ਼ ਸਕੂਲ ਵਿਖੇ ਟ੍ਰੈਫਿਕ ਸਬੰਧੀ ਜਾਗਰੂਕਤਾ ਸੈਮੀਨਾਰ PUNJ0704201905ਅਯੋਜਿਤ ਕੀਤਾ ਗਿਆ।ਜਿਸ ਦੋਰਾਨ ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਮਨੁੱਖੀ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ `ਤੇ ਜੋਰ ਦਿੱਤਾ।ਉਨਾਂ ਨੇ ਵਾਤਾਵਰਨ ਸਾਫ ਰੱਖਣ, ਦਰੱਖਤ ਲਗਾਉਣ, ਪਾਣੀ ਬਚਾਉਣ ਅਤੇ ਨਸ਼ਿਆਂ ਦੇ ਪ੍ਰਕੋਪ ਤੋ ਦੂਰ ਰਹਿਣ ਲਈ ਪ੍ਰੇਰਿਆ।ਇੰਸਪੈਕਟਰ ਪਰਮਜੀਤ ਸਿੰਘ ਟ੍ਰੈਫਿਕ ਐਜੂਕੇਸ਼ਨ ਅਫਸਰ ਨੇ ਦੁਰਘਟਨਾਵਾਂ ਤੋ ਬਚਣ ਲਈ ਤੇਜ ਰਫਤਾਰ, ਰੈਸ਼ ਡਰਾਈਵਿੰਗ, ਰੈਡ ਲਾਈਟ ਜੰਪ, ਸ਼ਰਾਬ ਪੀ ਕੇ ਗੱਡੀ ਚਲਾਉਣ, ਟ੍ਰਿਪਲ ਰਾਈਵਿੰਗ ਨਾ ਕਰਨ ਦੀ ਹਦਾਇਤ ਕੀਤੀ।ਉਨਾਂ ਨੇ ਮੋਟਰ ਵਹੀਕਲ ਬਾਰੇ ਵੀ ਜਾਣਕਾਰੀ ਦਿੱਤੀ ।
                ਵਿਦਿਆਰਥੀਆ ਨੇ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਦਾ ਪ੍ਰਣ ਲਿਆ ਅਤੇ ਭਵਿੱਖ ਵਿੱਚ ਦੁਰਘਟਨਾ ਦੇ ਪੀੜਤਾਂ ਦਾ ਸੇਵਾ ਭਾਵਨਾ ਨਾਲ ਇਲਾਜ ਕਰਵਾਉਣ ਦਾ ਪ੍ਰਣ ਲਿਆ।ਇਸ ਮੋਕੇ ਪ੍ਰਿੰਸੀਪਲ ਵਿਦਿਆਰਥੀ ਹਾਜਰ ਸਨ

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply