ਭੀਖੀ/ ਮਾਨਸਾ 23 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਲੋਕ ਸਭਾ ਚੋਣਾਂ ਦੌਰਾਨ ਵੀ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵਲੋਂ ਸੂਬੇ ਦੇ ਅਧਿਆਪਕਾਂ ਦੀ ਕੋਈ ਗੱਲ ਨਾ ਸੁਣਨ ਅਤੇ ਪੜ੍ਹੋ ਪੰਜਾਬ ਦੀਆਂ ਚੱਲ ਰਹੀਆਂ ਰੀਵਿਊ ਮੀਟਿੰਗਾਂ ਦੇ ਬਾਵਜ਼ੂਦ ਜਿਲ੍ਹਿਆਂ ਦੇ ਅੰਦਰ ਪੜ੍ਹੋ ਪੰਜਾਬ ਦੇ ਕੈਂਪ ਸ਼ੁਰੂ ਕਰਨ ਦੇ ਰੋਸ ਵਜੋਂ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ `ਤੇ ਅਧਿਆਪਕਾਂ ਵਲੋਂ ਜਿਲ੍ਹਾ ਕਚਿਹਰੀ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕਦਿਆਂ ਐਲਾਨ ਕੀਤਾ ਕਿ ਹਕੂਮਤ ਨਾਲ ਸੰਬੰਧਤ ਲੋਕ ਸਭਾ ਦੇ ਉਮੀਦਵਾਰਾਂ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ ਘੇਰਿਆ ਜਾਵੇਗਾ। ਆਗੂਆਂ ਦਾ ਰੋਸ ਹੈ ਕਿ ਚੋਣ ਜਾਬਤਾ ਤੋਂ ਪਹਿਲਾਂ ਪੰਜਾਬ ਸਰਕਾਰ ਨਾਲ ਲਗਾਤਾਰ ਹੋਈਆਂ ਮੀਟਿੰਗਾਂ ਦੌਰਾਨ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਕਮੇਟੀ ਦੇ ਗਠਨ ਬਾਰੇ ਫੈਸਲਾ ਹੋਇਆ ਸੀ, ਪਰ ਇਸ ਦੇ ਬਾਵਜ਼ੂਦ ਵੀ ਹੱਕੀ ਮੰਗਾਂ ਲਈ ਮੁੜ ਕੋਈ ਸਰਕਾਰ ਨੇ ਅਧਿਆਪਕਾਂ ਨੂੰ ਕੋਈ ਰਾਹ ਨਹੀਂ ਦਿੱਤਾ।
ਸੰਘਰਸ਼ ਕਮੇਟੀ ਦੇ ਆਗੂਆਂ ਨਰਿੰਦਰ ਮਾਖਾ, ਕਰਮਜੀਤ ਸਿੰਘ ਤਾਮਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਦੋ ਸਾਲਾਂ ਤੋਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਦੇ ਹੱਲ ਲਈ ਕੋਈ ਯਤਨ ਨਹੀਂ ਕੀਤਾ ਗਿਆ।
ਕਮੇਟੀ ਆਗੂਆਂ ਗੁਰਪਿਆਰ ਕੋਟਲੀ, ਅਮਲੋਕ ਡੇਲੂਆਣਾ, ਗੁਰਦਾਸ ਸਿੰਘ ਰਾਏਪੁਰ, ਦਰਸ਼ਨ ਅਲੀਸ਼ੇਰ ਨੇ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਤੋਂ ਟਾਲਮਟੋਲ ਕੀਤਾ ਜਾ ਰਿਹਾ ਹੈ।ਆਗੂਆਂ ਨੇ ਕਿਹਾ ਕਿ ਪੜ੍ਹੋ ਪੰਜਾਬ ਪ੍ਰਜੈਕਟ ਨੂੰ ਕਿਸੇ ਵੀ ਸੂਰਤ `ਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਕਿਹਾ ਕਿ ਸੈਸ਼ਨ ਦੇ ਲਗਭਗ 23 ਦਿਨ ਬੀਤ ਜਾਣ ਦੇ ਬਾਵਜ਼ੂਦ ਵੀ ਕਿਤਾਬਾਂ ਪੂਰੀਆਂ ਨਹੀਂ ਹੋਈਆਂ ਅਤੇ ਵੱਖ-ਵੱਖ ਜਿਲ੍ਹਿਆਂ ਵਿੱਚ ਘਟੀਆ ਕੁਆਲਟੀ ਅਤੇ ਬਿਨਾਂ ਮੇਚ ਤੋਂ ਆਈਆਂ ਵਰਦੀਆਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਜਲੂਸ ਕੱਢ ਦਿੱਤਾ, ਪਰ ਸਿੱਖਿਆ ਸਕੱਤਰ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।ਇਸ ਮੌਕੇ ਹਰਤੇਜ ਸਿੰਘ ਉਭਾ, ਕੁਲਦੀਪ ਸਿੰਘ ਅੱਕਾਂਵਾਲੀ, ਬੂਟਾ ਸਿੰਘ ਭੁਪਾਲ, ਸਤੀਸ਼ ਕੁਮਾਰ, ਹਰਦੀਪ ਸਿੱਧੂ ਨੇ ਵੀ ਸੰਬੋਧਨ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …