Tuesday, December 24, 2024

ਵਿਰਸਾ ਵਿਹਾਰ ਵੱਲੋਂ `ਵਿਸ਼ਵ ਨ੍ਰਿਤ ਦਿਵਸ` ਸਮਾਗਮ 28-29 ਅਪ੍ਰੈਲ ਨੂੰ

ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ) – ਸਥਾਨਕ ਵਿਰਸਾ ਵਿਹਾਰ ਵੱਲੋਂ ਸਭਿਆਚਾਰਕ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ 28-29 Kewal Dhaliwalਅਪ੍ਰੈਲ 2019 ਨੂੰ ਸ਼ਾਮ 5 ਵਜੇ `ਵਿਸ਼ਵ ਨ੍ਰਿਤ ਦਿਵਸ` ਸਮਾਗਮ ਵਿਰਸਾ ਵਿਹਾਰ ਦੇ ਸ੍ਰ: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਭਾਵਪੂਰਵਕ ਨ੍ਰਿਤ ਸਮਾਗਮ ਵਿਚ ਅੰਮ੍ਰਿਤਸਰ ਦੇ ਨਾਮਵਰ ਸਕੂਲਾਂ/ਕਾਲਜ਼ਾਂ ਦੇ ਤਕਰੀਬਨ 180 ਵਿਦਿਆਰਥੀ ਅਤੇ ਵਿਦਿਆਰਥਣਾਂ ਹਿੱਸਾ ਲੈਣਗੇ।ਵਿਰਸਾ ਵਿਹਾਰ ਦੇ ਪ੍ਰਧਾਨ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਦੱਸਿਆ ਕਿ ਸਮਾਗਮ ਦੇ ਇੰਚਾਰਜ਼ ਅਤੇ ਵਿਰਸਾ ਵਿਹਾਰ ਦੇ ਨਟਰਾਜ ਨ੍ਰਿਤ ਸਦਨ ਮੁੱਖੀ ਡਾ. ਰਸ਼ਮੀ ਨੰਦਾ ਦੀ ਅਗਵਾਈ ਹੇਠ ਹੋਵੇਗਾ।ਵਿਰਸਾ ਵਿਹਾਰ ਵੱਲੋਂ ਨ੍ਰਿਤ ਕਲਾ `ਚ ਜੌਹਰ ਵਿਖਾਉਣ ਵਾਲੇ ਵਿਦਿਆਰਥੀਆਂ ਅਤੇ ਕਾਲਜਾਂ ਨੂੰ ਵਿਰਸਾ ਵਿਹਾਰ ਵੱਲੋਂ ਮੋਮੈਂਟੋ ਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply