ਬਈ ਮਨਦੀਪ ਸਿਆਂ, ਐਤਕੀ ਫਿਰ ਕੀਹਨੂੰ ਵੋਟ ਪਾਉਣੀ ਆ।ਤਾਇਆ ਜੀ, ਐਤਕੀ ਤਾਂ ਮੈਂ ਨੋਟਾ ਨੂੰ ਵੋਟ ਪਾਉਣੀ ਆ।ਅੱਛਾ, ਤਾਂ ਫਿਰ ਤੂੰ ਪੈਸੇ ਲੈ ਕੇ ਵੋਟ ਪਾਏਂਗਾ।
ਨਹੀਂ-ਨਹੀਂ ਤਾਇਆ ਜੀ, ਤੁਸੀਂ ਗਲਤ ਸਮਝ ਗਏ, ਮੈਂ ਨੋਟਾਂ, ਪੈਸਿਆਂ ਦੀ ਗੱਲ ਨੀ ਕਰਦਾ, ਮੈਂ ਤਾਂ ਉਸ ਨੋਟਾ ਦੀ ਗੱਲ ਕਰਦਾ ਹਾਂ, ਮੰਨ ਲਵੋ ਤੁਹਾਨੂੰ ਕਿਸੇ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਪਸੰਦ ਨਹੀਂ ਤਾਂ ਤੁਸੀਂ ਈ.ਵੀ.ਐਮ ਮਸ਼ੀਨ ’ਚ ਸਭ ਤੋਂ ਹੇਠਾਂ, ਇਕ ਨੋਟਾ ਦਾ ਬਟਨ ਲੱਗਾ ਹੋਊ, ਤੁਸੀਂ ਉਸ ਬਟਨ ਨੂੰ ਦਬਾ ਸਕਦੇ ਹੋ, ਜਿਸ ਨਾਲ ਤੁਹਾਡੀ ਵੋਟ ਕਿਸੇ ਵੀ ਉਮੀਦਵਾਰ ਨੂੰ ਨਹੀਂ ਪਵੇਗੀ।
ਅੱਛਾ, ਤਾਂ ਫਿਰ ਇਹ ਗੱਲ ਏ, ਮਨਦੀਪ ਸਿਆਂ, ਤਾਂ ਫਿਰ ਮੈਂ ਵੀ ਐਤਕੀ ਨੋਟਾ ਵਾਲਾ ਹੀ ਬਟਨ ਦਬਾਊਗਾ, ਸਾਨੂੰ ਬਥੇਰਾ ਲੁੱਟ-ਲੁੱਟ ਕੇ ਖਾ ਲਿਆ ਇਨ੍ਹਾਂ ਮੰਤਰੀਆਂ ਨੇ।”
ਇਹ ਕਹਿ ਕੇ ਉਹ ਦੋਵੇਂ ਇਕੱਠੇ ਹੋ ਕੇ ਇਕੋ ਦਿਸ਼ਾ ਵੱਲ ਤੁਰ ਗਏ।
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ (ਲੁਧਿਆਣਾ)
ਮੋ – 98763-22677