Friday, December 13, 2024

 ਔਰਤ ਨੇ ਅਪਾਹਜ਼ ਸਕੂਟਰ ਸਵਾਰ ਨੂੰ ਟੱਕਰ ਮਾਰੀ

PPN14091410

ਅੰਮ੍ਰਿਤਸਰ, 14 ਸਤੰਬਰ (ਜਗਦੀਪ ਸਿੰਘ ਸੱਗੂ)- ਰਣਜੀਤ ਐਵੀਨਿਊ ਸੈਕਟਰ 4 ਦੀ ਵਾਸੀ ਇਕ ਔਰਤ ਨੇ ਦਰਿੰਦਗੀ ਦੀਆਂ ਹੱਦਾਂ ਟੱਪ ਕੇ ਇਕ ਅਪਾਹਜ ਸਕੂਟਰ ਸਵਾਰ ਨੂੰ ਦਰੜ ਕੇ ਰਫੂਚੱਕਰ ਹੋ ਗਈ। ਰਣਜੀਤ ਐਵੀਨਿਊ ਦੇ ਸੈਕਟਰ 4 ਵਿਚ ਇਕ ਬੁਟੀਕ ਤੇ ਕੰਮ ਕਰਦਾ ਅਪਾਹਜ ਲੜਕਾ ਆਪਣੀ ਤਿੰਨ ਪਹੀਆ ਵਾਲੀ ਬਾਈਕ ਤੇ ਕੰਮ ਤੇ ਜਾ ਰਿਹਾ ਸੀ ਕਿ ਸੈਕਟਰ 4 ਦੀ 62 ਨੰਬਰ ਮਕਾਨ ਵਾਸੀ ਕਿਰਨ ਗੁਪਤਾ ਆਪਣੇ ਘਰੋਂ ਕਾਰ ਤੇ ਮੋਬਾਇਲ ਸੁਣਦੀ ਹੋਈ ਤੇਜ ਰਫਤਾਰ ਵਿਚ ਨਿਕਲੀ ਤਾਂ ਮੋੜ ਤੇ ਅਪਾਹਜ ਧਰਮਿੰਦਰ ਕੁਮਾਰ ਦੇ ਵਿਚ ਟੱਕਰ ਮਾਰੀ। ਉਕਤ ਔਰਤ ਉਸ ਨੂੰ ਹਸਪਤਾਲ ਲੈ ਜਾਣ ਦੀ ਬਜਾਏ ਉਸ ਨੂੰ ਗਾਲ੍ਹਾਂ ਕੱਢਦੇ ਹੋਏ ਉਥੋਂ ਫਰਾਰ ਹੋ ਗਈ। ਜਖਮੀ ਅਪਾਹਜ ਉਥੇ ਤੜਫਦਾ ਰਿਹਾ, ਜਿਸ ਨੂੰ ਉਸ ਦੇ ਸਾਥੀਆਂ ਨੇ ਹਰਤੇਜ਼ ਹਸਪਤਾਲ ਪਹੁੰਚਾਇਆ। ਇਸ ਸਬੰਧੀ ਪੁਲਸ ਚੌਕੀ ਰਣਜੀਤ ਐਵੀਨਿਊ ਨੂੰ ਸ਼ਿਕਾਇਤ ਦਿੱਤੀ ਗਈ। ਚੋਕੀ ਇੰਚਾਰਜ ਨਿਸ਼ਾਨ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਉਕਤ ਔਰਤ ਦੀ ਭਾਲ ਕੀਤੀ ਜਾ ਰਹੀ ਹੈ।

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …

Leave a Reply