ਸ਼ਹੀਦੀ ਯਾਦਗਰ ਦਾ ਨੀਹ ਪੱਥਰ ਰੱਖਿਆ ਗਿਆ
ਬਠਿੰਡਾ, 14 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸ਼ਹੀਦ ਬੇਰੁਜਗਾਰ ਅਧਿਆਪਕ ਯਾਦਗਰੀ ਟਰੱਸਟ ਰਾਮਪੁਰਾ ਫੂਲ (ਬਠਿੰਡਾ) ਦੀ ਅਗਵਾਈ ਵਿਚ ਅਤੇ ਸ਼ਹੀਦ ਅਧਿਆਪਕਾਂ ਦੇ ਪਰਿਵਾਰ ਦੀ ਸਰਪਰਸਤੀ ਹੇਠ ਸੈਕੜੇ ਅਧਿਆਪਕਾਂ ਨੇ 22 ਜੁਲਾਈ 1974 ਦੇ ਪੰਜ ਸ਼ਹੀਦ ਬੇਰੁਜਗਾਰ ਅਧਿਆਪਕਾਂ ਦਾ ਸਰਧਾਂਜਲੀ ਸਮਾਗਮ ਕੀਤਾ ਅਤੇ ਉਹਨਾਂ ਦੀ ਯਾਦ ਵਿਚ ਬਣਾਈ ਜਾਣ ਵਾਲੀ ਯਾਦਗਰ ਦਾ ਨੀਹ ਪੱਥਰ ਰੱਖਿਆ ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਉਪ ਪ੍ਰਧਾਨ ਸੁਨੀਲ ਕੁਮਾਰ ਅਤੇ ਪ੍ਰੈਸ ਸੱਕਤਰ ਗਗਨ ਗਰੋਵਰ ਨੇ ਦੱਸਿਆ ਕਿ ਅੱਜ ਦਾ ਸਮਾਗਮ ਉਪ ਪ੍ਰਧਾਨ ਕ੍ਰਿਸ਼ਨ ਮੰਨਣ ਦੀ ਪ੍ਰਧਾਨਗੀ ਵਿਚ ਕੀਤਾ ਗਿਆ । ਟਰੱਸਟ ਦੇ ਸਰਪ੍ਰਸਤ ਸ਼ਹੀਦ ਪਰਿਵਾਰਾਂ ਦੀ ਸਰਪ੍ਰਸ਼ਤੀ ਹੇਠ ਟਰੱਸਟ ਪ੍ਰਧਾਨ ਗੁਰਚਰਨ ਸਿੰਘ ਨਾਥਪੁਰਾ ਅਤੇ ਸਕੱਤਰ ਗੁਰਦਿਆਲ ਸਿੰਘ ਵੱਲੋ ਯਾਦਗਰ ਦਾ ਨੀਹ ਪੱਥਰ ਰੱਖਿਆ ਗਿਆ ਹੈ । ਮੈਬਰਾਂ ਦੱਸਿਆ ਕਿ ਰਾਮਪੁਰਾ ਫੂਲ ਦੇ ਇਲਾਕੇ ਦੇ ਅਧਿਆਪਕਾਂ ਦੇ ਨਾਲ ਨਾਲ ਸਮੁੱਚੇ ਜਿਲ੍ਹੇ ਭਰ ਦੇ ਅਧਿਆਪਕਾਂ ਵੱਲੋ ਇਸ ਯਾਦਗਰ ਦੀ ਉਸਾਰੀ ਲਈ ਬਹੁਤ ਜਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ । ਹੁਣ ਤੱਕ ਸਿਰਫ 140 ਦੇ ਕਰੀਬ ਅਧਿਆਪਕਾਂ ਨੇ ਹੀ ਪੰਦਰਾਂ ਹਜਾਰ/ਗਿਆਰਾਂ ਹਜਾਰ ਅਤੇ ਇਕਵੰਜਾ ਸੋ ਦੇ ਫੰਡਾਂ ਦਾ ਯੋਗਦਾਨ ਪਾਉਦਿਆਂ ਸੱਤ ਲੱਖ ਤੋ ਵੱਧ ਯੋਗਦਾਨ ਪਾ ਦਿੱਤਾ ਹੈ । ਟਰੱਸਟ ਮੈਬਰਾਂ ਕਿਹਾ ਕਿ ਅਧਿਆਪਕਾਂ ਦੇ ਉਤਸਾਹ ਸਦਕਾ ਯਾਦਗਰ ਲਈ ਲੋੜੀਦਾ ਫੰਡ ਜਲਦ ਹੀ ਇਕਠਾ ਹੋ ਜਾਵੇਗਾ । ਸਮਾਗਮ ਦੋਰਾਨ ਗੁਰਚਰਨ ਸਿੰਘ ਗਿੱਲ ਵੱਲੋ ਸਟੇਜ ਸੱਕਤਰ ਦੀ ਭੁਮੀਕਾ ਨਿਭਾਈ ਗਈ, ਸਮਾਗਮ ਵਿਚ ਬੁਲਾਰਿਆਂ ਨੇ 1974 ;ਸਮੇ ਬੇਰੁਜਗਾਰ ਅਧਿਆਪਕਾਂ ਦੀ ਬੇਮਿਸਾਲ ਲਹਿਰ, ਲਹਿਰ ਦੀ ਸਮਝ ਅਤੇ ਸਹੀਦ ਅਧਿਆਪਕਾਂ ਬਲਵਿੰਦਰ ਸਿੰਘ ਮੰਡੀ ਕਲਾਂ, ਹਰਬੰਸ ਸਿੰਘ ਨਾਥਪੁਰਾ, ਕਰਨੈਲ ਸਿੰਘ ਸਿਰਏ ਵਾਲਾ, ਗੁਰਦੇਵ ਸਿੰਘ ਅਤੇ ਮੁਖਤਿਆਰ ਸਿੰਘ ਭਾਈਰੂਪਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਅਜੋਕੇ ਸਮੇ ਵਿਚ ਇਸ ਯਾਦਗਰ ਦੀ ਮੱਹਤਤਾ ਬਾਰੇ ਰੋਸ਼ਨੀ ਪਾਈ ਗਈ ।ਅਧਿਆਪਕਾਂ ਆਗੂਆਂ ਨੇ ਯਾਦਗਰ ਲਈ ਖੁੱਲਾ ਯੋਗਦਾਨ ਪਾਉਣ ਦੀ ਅਪੀਲ ਕੀਤੀ।ਇਸ ਮੌਕੇ ਅਧਿਆਪਕ ਜੱਥੇਬੰਦੀਆਂ ਨੇ ਅਧਿਆਪਕਾ ਦੀ ਭਰਮੀ ਸਮੂਲਿਅਤ ਨਾਲ ਸਮਾਗਮ ਵਿਚ ਭਾਗ ਲਿਆ।ਅੰਤ ਵਿਚ ਟਰੱਸਟ ਮੈਬਰ ਸੁਖਦੇਵ ਸਿੰਘ ਨੇ ਪਹੁੰਚੇ ਅਧਿਆਪਕਾਂ ਦਾ ਧੰਨਵਾਦ ਕੀਤਾ । ਇਸ ਸਮਾਗਮ ਮੌਕੇ ਮਾਪਿਆਂ ਵੱਲੋ ਸੁਰਜੀਤ ਸਿੰਘ, ਡੀ.ਟੀ.ਐਫ.ਐਸ. ਦੇ ਜਿਲਾ ਸਕੱਤਰ ਬਲਜਿੰਦਰ ਸਿੰਘ, ਐਸ.ਡੀ.ਆਰ. ਯੂਨੀਅਨ ਦੇ ਸਰਨਜੀਤ ਕੌਰ, ਆਧਿਆਪਕ ਆਗੂ ਜਗਮੇਲ ਸਿੰਘ ਆਦਿ ਹਾਜ਼ਰ ਸਨ।