ਬਠਿੰਡਾ, 14 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਵਿਸਵਾਸ ਆਸਰਮ ਬਠਿੰਡਾ ਵਲੋ ਨਰਾਇਣ ਬਾਲ ਵਿਦਿਆ ਮੰਦਰ, ਜਨਤਾ ਬਠਿੰਡਾ ਵਿਖੇ ਇੱਕ ਵਿਸਾਲ ਆਯੂਰਵੈਦ ਦਾ ਮੈਡੀਕਲ ਕੈਂਪ ਲਗਾਇਆ ਗਿਆ z ਇਸ ਕੈਪ ਦਾ ਉਦਘਾਟਨ ਸ੍ਰੀ ਰਿਸ਼ੀ ਦਿਨੇਸ ਵਿਸਵਾਸ ਨੇ ਕੀਤਾ ਅਤੇ ਕਿਹਾ ਕਿ ਜੇਕਰ ਇਨਸਾਨ ਨਿਰੋਗ ਹੋਵੇਗਾ ਤਾ ਉਹ ਆਪਣੀ ਸਮਾਜਿਕ ਜੁੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਉਸ ਪ੍ਰਮਾਤਮਾ ਦਾ ਧਿਆਨ ਵੀ ਕਰ ਸਕਦਾ ਹੈ ਵਿਸਵਾਸ ਆਸਰਮ ਬਠਿੰਡਾ ਵਲੋ ਮਾਨਵ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਹਰ ਵਿਅਕਤੀ ਹਰ ਵਰਗ ਦੇ ਲੋਕਾ ਦੀ ਸੇਵਾ ਲਈ ਇਹਨਾ ਕੈਪਾ ਦਾ ਆਯੋਜਿਨ ਕੀਤਾ ਜਾ ਰਿਹਾ ਹੈ ਅਤੇ ਹਰ ਵਾਰਡ ਵਿਚ ਇਸ ਤਰਾਂ ਦੇ ਕੈਪ ਲਗਾਏ ਜਾਣਗੇ ਆਯੂਰਵੈਦ ਦਾ ਇਲਾਜ ਸਭ ਤੋ ਵਧੀਆਂ ਹੈ ਅਤੇ ਇਸ ਨਾਲ ਹਰ ਬੀਮਾਰੀ ਦਾ ਇਲਾਜ ਆਯਰਵੈਦਿਕ ਦਵਾਈਆਂ ਨਾਲ ਸੰਭਵ ਹੈ ਇਸ ਲਈ ਹਰ ਆਦਮੀ ਨੂੰ ਆਪਣੀ ਬੀਮਾਰੀ ਸਬੰਧੀ ਆਯੁਰਵੈਦਿਕ ਦਵਾਈ ਲੈਣੀ ਚਾਹੀਦੀ ਹੈ। ਇਸ ਮੋਕੇ ਤੇ ਡਾਂ:ਸੰਜੀਵ ਪਾਠਕ, ਸਰਕਾਰੀ ਆਯੂਰਵੈਦ ਹਸਪਤਾਲ,ਡਾ;ਰਸਮੀ ਖੰਨਾ,ਡਾ:ਪਰਸੋਤਮ ਵਲੋ ਮਰੀਜਾ ਦਾ ਚੈਕ ਅੱਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ।
Check Also
ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ
ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …