Monday, December 23, 2024

ਲੋੜਵੰਦਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ

ਭੀਖੀ, 26 ਮਈ (ਪੰਜਾਬ ਪੋਸਟ – ਕਮਲ ਕਾਂਤ) – ਰਮਜਾਨ ਦੇ ਪਵਿੱਤਰ ਮਹੀਨੇ `ਚ ਜਮਾਤ-ਏ-ਇੰਸਲਾਮੀਆ ਹਿੰਦ ਪੰਜਾਬ ਅਤੇ ਹਿਊਮਨ ਵੈਲਫੇਅਰ ਫਾਊਡੇਸ਼ਨ  PUNJ2605201909ਦੇ ਉਦਮ ਸਦਕਾ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੀ ਮੁਸਲਿਮ ਇੰਤਜਾਮੀਆ ਕਮੇਟੀ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂਾ।ਕਮੇਟੀ ਦੇ ਖਜ਼ਾਨਚੀ ਬਹਾਦਰ ਖਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਮਜਾਨ ਦੇ ਮੁਬਾਰਕ ਮੌਕੇ ਕਮੇਟੀ ਵਲੋਂ 12 ਲੋੜਵੰਦ ਪਰਿਵਾਰਾਂ ਰਾਸ਼ਨ ਕਿੱਟਾਂ ਭੇਂਟ ਕੀਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਕਮੇਟੀ ਮਾਨਵਤਾ ਦੇ ਭਲੇ ਲਈ ਅਤੇ ਆਪਸੀ ਭਾਈਚਾਰੇ ਨੂੰ ਪਰਪੱਕ ਕਰਨ ਲਈ ਬਿਨਾਂ ਕਿਸੇ ਭੇਦ-ਭਾਵ ਤੋਂ ਰਾਸ਼ਨ ਕਿੱਟਾਂ ਵੰਡ ਰਹੀ ਹੈ।ਇਸ ਮੌਕੇ ਸਿੰਕਦਰ ਖਾਂ, ਬੌਰੀਆ ਖਾਂ, ਅਲੀ ਖਾਂ, ਮੱਘਰ ਖਾਂ, ਨਵਾਬ ਖਾਂ, ਰੋਸ਼ੀ ਖਾਂ, ਮੇਲਾ ਖਾਂ, ਸਰਾਜ ਖਾਂ, ਰਮਜਾਨ ਖਾਂ, ਫੇਜਦੀਨ ਖਾਂ, ਕਾਕਾ ਖਾਂ, ਸਰਾਜ ਖਾਂ, ਅਫਤਾਬ ਖਾਂ, ਅਰਸ਼ਦ ਖਾਂ, ਮੋਤੀ ਖਾਂ, ਬੀਰਬਲ ਖਾਂ, ਅਕਬਰ ਖਾਂ, ਬਸ਼ੀਰ ਖਾਂ ਆਦਿ ਕਮੇਟੀ ਮੈਂਬਰ ਮੌਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply