ਚੰੜੀਗੜ੍ਹ 26 ਮਈ (ਪੰਜਾਬ ਪੋਸਟ – ਹਰਜਿੰਦਰ ਜਵੰਦਾ) – ਗਾਇਕ, ਅਦਾਕਾਰ ਤੇ ਨਿਰਮਾਤਾ ਕਰਮਜੀਤ ਅਨਮੋਲ ਦੀ ਨਵੀਂ ਫ਼ਿਲਮ `ਮਿੰਦੋ ਤਸੀਲਦਾਰਨੀ` 28 ਜੂਨ 2019 ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।`ਕਰਮਜੀਤ ਅਨਮੋਲ ਪਰੋਡਕਸ਼ਨ` ਅਤੇ `ਰੰਜੀਵ ਸਿੰਗਲਾ ਪ੍ਰੋਡਕਸ਼ਨ` ਦੇ ਸਾਂਝੇ ਬੈਨਰ ਹੇਠ ਬਣੀ ਨਿਰਮਾਤਾ ਕਰਮਜੀਤ ਅਨਮੋਲ, ਰੰਜੀਵ ਸਿੰਗਲਾ ਅਤੇ ਪਵਿਤਰ ਬੈਨੀਪਾਲ ਵਲੋਂ ਪ੍ਰੋਡਿਊਸ ਇਸ ਫ਼ਿਲਮ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ।
ਫ਼ਿਲਮ `ਚ ਮੁੱਖ ਕਿਰਦਾਰ ਨਿਭਾਅ ਰਹੇ ਕਰਮਜੀਤ ਅਨਮੋਲ ਅਤੇ ਗਾਇਕ ਰਾਜਵੀਰ ਜਵੰਦਾ ਨੇ ਫ਼ਿਲਮ ਦਾ ਪਹਿਲਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਉਂਟ `ਤੇ ਸ਼ੇਅਰ ਕੀਤਾ ਹੈ।ਇਸ ਪੋਸਟਰ `ਚ ਅਦਾਕਾਰਾ ਕਵਿਤਾ ਕੌਸ਼ਿਕ ਨਜ਼ਰ ਆ ਰਹੀ ਹੈ ਅਤੇ ਉਨਾਂ ਨੇ ਆਪਣੇ ਹੱਥ `ਚ ਇੱਕ ਫ਼ਾਈਲ ਫੜੀ ਹੋਈ ਹੈ, ਜਿਸ ਦੇ ਕਵਰ `ਤੇ ਕਰਮਜੀਤ ਅਨਮੋਲ ਦੀ ਤਸਵੀਰ ਲੱਗੀ ਹੋਈ ਹੈ।ਰੋਮਾਂਸ ਅਤੇ ਕਾਮੇਡੀ ਨਾਲ ਮਨੋਰੰਜਨ ਭਰਪੂਰ ਇਸ ਫ਼ਿਲਮ ਦੀ ਕਹਾਣੀ ਅਵਤਾਰ ਸਿੰਘ ਨੇ ਲਿਖੀ ਅਤੇ ਫ਼ਿਲਮ ਦੇ ਨਿਰਦੇਸ਼ਕ ਵੀ ਅਵਤਾਰ ਸਿੰਘ ਹਨ।ਫ਼ਿਲਮ ਦੇ ਡਾਇਲਾਗ ਟਾਡਾ ਬੈਨੀਪਾਲ ਨੇ ਲਿਖੇ ਹਨ।
ਇਸ ਫ਼ਿਲਮ `ਚ ਕਰਮਜੀਤ ਅਨਮੋਲ, ਗਾਇਕ ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ, ਨਿਰਮਲ ਰਿਸ਼ੀ, ਸਰਦਾਰ ਸੋਹੀ, ਈਸ਼ਾ ਰਿਖੀ, ਮਲਕੀਤ ਰੌਣੀ, ਹਰਬੀ ਸੰਘਾ, ਮਿੰਟੂ ਜੱਟ, ਦਰਸ਼ਨ ਘਾਰੂ, ਸੰਜੂ ਸੋਲੰਕੀ, ਜੱਸੀ ਰੂਪੀ ਬਰਨਾਲਾ, ਲੱਕੀ ਧਾਲੀਵਾਲ, ਸਿਮਰਨ ਸਹਿਜਪਾਲ, ਏਕਤਾ ਗੁਲਾਟੀ, ਤਰਸੇਮ ਪਾਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …