Thursday, March 27, 2025

ਲੋਕ ਛੋਟੀਆਂ ਬੱਚਤ ਸਕੀਮਾਂ ‘ਚ ਪੈਸਾ ਜਮ੍ਹਾ ਕਰਵਾ ਵਧੇਰੇ ਲਾਭ ਪ੍ਰਾਪਤ ਕਰ ਸਕਦੇ ਹਨ- ਡਿਪਟੀ ਕਮਿਸ਼ਨਰ

PPN15091414
ਅੰਮ੍ਰਿਤਸਰ, 15 ਸਤੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਵਧੇਰੇ ਵਿਆਜ ਤੇ ਗਾਰੰਟੀ ਲਈ ਭਾਰਤ ਸਰਕਾਰ ਵਿੱਤ ਮੰਤਰਾਲੇ ਦੀਆਂ ਛੋਟੀਆਂ ਬੱਚਤ ਸਕੀਮਾਂ ਵਿਚ ਧੰਨ ਜਮਾ੍ਹ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜ ਸਾਲਾ ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ ਤੇ 9.2 ਪ੍ਰਤੀਸ਼ਤ ਵਿਆਜ 60 ਸਾਲ ਦੀ ਉਮਰ ਦੇ ਵੱਧ ਤੋ ਵੱਧ ਦੇ ਵਿਅਕਤੀ ਇਸ ਵਿਚ ਰਕਮ ਜਮ੍ਹਾ ਕਰਵਾ ਸਕਦੇ ਹਨ। ਘੱਟੋ ਘੱਟ ਰਾਸ਼ੀ ਇਕ ਹਜ਼ਾਰ ਪ੍ਰਤੀ ਅਤੇ ਵੱਧ ਤੋਂ ਵੱਧ ਰਾਸ਼ੀ ਜਮ੍ਹਾ ਕਰਨ ਦੀ ਸੀਮਾ 15 ਲੱਖ ਰੁਪਏ ਹੈ। ਖਾਤਾ ਬੈਂਕ ਜਾਂ ਡਾਕਘਰਾਂ ਵਿਚ ਖੁੱਲ੍ਹ ਸਕਦਾ ਹੈ। 55 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਰਿਟਾਇਰਡ ਕਰਮਚਾਰੀ ਵੀ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਕਦੇ ਹਨ (ਜੇਕਰ ਉਹ ਰਿਟਾਰਿਰਮੈਂਟ ਲਾਭ ਪ੍ਰਾਪਤ ਕਰਨ ਦੇ ਇਕ ਮਹੀਨੇ ਅੰਦਰ ਆਪਣਾ ਧੰਨ ਇਸ ਸਕੀਮ ਵਿਚ ਜਮ੍ਹਾ ਕਰਵਾਉਦੇ ਹਨ)। ਰਿਟਾਇਰਡ ਡਿਫੈਂਸ ਕਰਮਚਾਰੀਆਂ ਲਈ ਉਮਰ ਦੀ ਕੋਈ ਸੀਮਾ ਨਹੀਂ ਹੈ।
ਸ੍ਰੀ ਰਵੀ ਭਗਤ ਨੇ ਅੱਗੇ ਦੱਸਿਆ ਕਿ  ਪੰਜ ਸਾਲਾ ਕੌਮੀ ਬੱਚਤ ਸਰਟੀਫਿਕੇਟ ਵਿਤ 10 ਹਜ਼ਾਰ ਰੁਪਏ ਜਮ੍ਹਾ ਕਰਨ ਤੇ ੫ ਸਾਲਾਂ ਬਾਅਦ 15 ਹਜ਼ਾਰ 162 ਰੁਪਏ ਮਿਲਦੇ ਹਨ। ਦੱਸ ਸਾਲਾ ਨੈਸ਼ਨਲ ਸੇਵਿੰਗਜ਼ ਸਰਟੀਫਿਕੇਟ ਵਿਚ ੧੦ ਹਜ਼ਾਰ ਰੁਪਏ ਜਮ੍ਹਾ ਕਰਨ ਤੇ ੧੦ ਸਾਲ ਬਾਅਦ ਸਮਾਂ ਪੂਰਾ ਹੋਣ ਤੇ 23 ਹਜਾਰ 660 ਰੁਪਏ ਮਿਲਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 15 ਸਾਲਾ ਪਬਲਿਕ ਪ੍ਰਾਈਡੈਂਟ ਫੰਡ ਖਾਤਾ ਖੋਲ੍ਹਣ ਤੇ 8.7 ਪ੍ਰਤੀਸ਼ਤ ਮਿਸਰਤ ਕਰ ਮੁਕਤ ਵਿਆਜ। ਜਮ੍ਹਾ ਧੰਨ ਕਰ ਤੋਂ ਪੂਰੀ ਮੁਕਤੀ। ਇਕ ਸਾਲ ਵਿਚ ਇਕ ਖਾਤੇ ਵਿਚ ਘੱਟੋ-ਘੱਟ ੫੦੦ ਰੁਪਏ ਅਤੇ ਵੱਧ ਤੋਂ ਵੱਧ ਡੇਢ ਲੱਖ ਰੁਪਏ ਜਮ੍ਹਾ ਹੋ ਸਕਦੇ ਹਨ। ਖਾਤਾ ਅਧਿਕਾਰਤ ਬੈਂਕ ਜਾਂ ਡਾਕਘਰ ਵਿਚ ਖੋਲ੍ਹਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੰਜ ਸਾਲਾ ਟਾਈਮ ਡਿਪੋਜਿਟ ਖਾਤਾ ਖੋਲਣ ਤੇ 8.5 ਪ੍ਰਤੀਸ਼ਤ ਸਾਲਾਨਾ ਵਿਆਜ, ਘੱਟੋ-ਘੱਟ ਰਾਸ਼ੀ 200 ਰੁਪਏ  ਅਤੇ ਵੱਧ ਤੋਂ ਵੱਧ ਰਾਸ਼ੀ ਜਮ੍ਹਾ ਕਰਵਾਉਣ ਦੀ ਕੋਈ ਸੀਮਾ ਨਹੀ ਹੈ (ਤਿਮਹੀ ਕੁਲੈਕਸ਼ਨ)। ਉਨ੍ਹਾਂ ਅੱਗੇ ਦੱਸਿਆ ਕਿ ਡਾਕਘਰ ਬੱਚਤ ਖਾਤਾ ਉੱਪਰ ੪ ਪ੍ਰਤੀਸ਼ਤ ਵਿਆਜ ਹੈ ਅਤੇ ਵੱਧ ਤੋਂ ਵੱਧ ਰਕਮ ਜਮ੍ਹਾ ਕਰਨ ਦੀ ਕੋਈ ਸੀਮਾ ਨਹੀ ਹੈ। ਸੱਤ ਹਜ਼ਾਰ ਰੁਪਏ ਤਕ ਵਿਆਜ ਦੀ ਆਮਦਨ ਕਰ ਤੋਂ ਛੋਟ, ਚੈਂਕ ਬੁੱਕ ਦੀ ਸੁਵਿਧਾ ਉਪਲੱਬਧ ਹੈ। ਉਪਰੋਕਤ ਸਾਰੀਆਂ ਸਕੀਮਾਂ ਇੰਨਕਮ ਟੈਕਸ ਦੀ ਧਾਰਾ 80-ਸੀ ਅਧੀਨ ਛੋਟ ਵਾਲੀਆਂ ਸਕੀਮਾਂ ਹਨ।

Check Also

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਭਾਰਤੀ ਗਿਆਨ ਪ੍ਰਣਾਲੀਆਂ ਨਾਲ ਤਾਲਮੇਲ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 26 ਮਾਰਚ (ਸੂਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਵਿਖੇ ਇੰਡੀਅਨ …

Leave a Reply