ਮੈਂ ਧੀ ਹਾਂ ਮੈਨੂੰ ਜੰਮਣ ਲੱਗੇ ਸੋਚਣਗੇ
ਵਿਆਹ ਕੇ ਕਿਸੇ ਅਣਜਾਣ ਨਾਲ
ਆਪਣਾ ਫਰਜ਼ ਨਿਭਾਉਣਗੇ
ਮੈਂ ਜਵਾਨ ਕੁੜੀ ਹਾਂ ਮੈਨੂੰ ਹਵਸ ਨਾਲ ਨੋਚਣਗੇ
ਮੈਨੂੰ ਦੇ ਕੇ ਆਜ਼ਾਦੀ ਪਿੰਜ਼ਰੇ ਦੇ ਵਿੱਚ ਸੁੱਟਣਗੇ
ਦੇ ਕੇ ਹੱਕ ਬਰਾਬਰ ਦਾ ਫਿਰ ਪਿੱਛੇ ਵੱਲ ਨੂੰ ਖਿੱਚਣਗੇ
ਸਾਲ ਦਾ ਇੱਕ ਦਿਨ ਮਨਾ ਕੇ ਮੇਰੇ ਲਈ
ਕੁੱਝ ਸਤਰਾਂ ਲਿਖ ਮੇਰੇ ਲਈ ਮੈਨੂੰ ਮਹਾਨ ਬਣਾਉਣਗੇ
ਫਿਰ ਸਾਰਾ ਸਾਲ ਦੁਨੀਆਂ ਦੀ ਸਿਰਜਣਹਾਰੀ ਨੂੰ
ਗੰਦੀਆਂ ਨਜ਼ਰਾਂ ਨਾਲ ਤਕਾਉਣਗੇ
ਬਹੁਤ ਹੀ ਮਹਾਨ ਨੇ ਇਹ ਮਰਦ ਜੋ ਔਰਤ ਦੀ ਕੁੱਖ `ਚੋਂ ਲੈ ਕੇ ਜਨਮ
ਇਸ ਨੂੰ ਬਦਚਲਣ ਕਹਿਣਗੇ
ਮਨਾ ਕੇ ਔਰਤ ਦਿਵਸ ਮੇਰੇ ਲਈ ਮੈਨੂੰ ਹੀ ਸਜ਼ਾਵਾਂ ਦੇਣਗੇ।
ਕੁਲਦੀਪ ਕਲਮ
ਮੋ – 78146-82052