Monday, July 28, 2025
Breaking News

ਚੋਣਾਂ ਵੇਲੇ ਗੱਪ…… (ਗੀਤ)

ਜਿਹੜੇ ਬੰਦੇ ਦਾ ਕੋਈ ਹੋਵੇ ਪੱਖ ਪੂਰਦਾ
ਉਹ ਕਦੇ ਉਸ ਦਾ ਵੀ ਕਰ ਸਕਦਾ ਏ ਨੁਕਸਾਨ ਬਈ
ਕਿਹੜੀ ਕ੍ਰਾਂਤੀ ਲਿਆਉਣ ਦੀਆਂ ਗੱਲਾਂ ਤੁਸੀਂ ਕਰਦੇ
ਭੁੱਕੀ ਅਤੇ ਦਾਰੂ ਦੀ ਬੋਤਲ ਤੇ ਵੋਟਾਂ ਵੇਲੇ ਵਿੱਕਦਾ ਮੈ ਦੇਖਿਆ ਈਮਾਨ ਬਈ।
ਜਿਹੜਾ ਸੱਚ ਬੋਲਣ ਤੇ ਲਿਖਣ ਦੀ ਕਰਦਾ ਹਿੰਮਤ ਹੈ
ਵਿਰੋਧੀ ਮੂੰਹ ਉਹਦਾ ਲੈਂਦੇ ਨੱਪ ਜੀ।

ਜਿੰਨਾ ਝੂਠ ਆਮ ਬੰਦਾ ਸਾਰੀ ਜਿੰਦਗੀ `ਚ ਬੋਲਦਾ
ਚੋਣਾ ਵੇਲੇ ਲੀਡਰ ਏਨੀ ਮਾਰ ਜਾਂਦੇ ਗੱਪ ਜੀ……

ਸਮਾਰਟ ਫੋਨਾਂ ਦੀ ਬੈਟਰੀ ਜਾਂਦੀ ਏ ਲੋ ਮਾਰਦੀ
ਮਿਲੇ ਚੋਣਾਂ ਆਲੇ ਚਾਰਜ਼ ਕਿਸੇ ਨੇ ਲਾਏ ਨਾ
ਬੈਂਕਾਂ ਵਿੱਚ ਲੋਕ ਗੇੜੇ ਮਾਰ ਮਾਰ ਥੱਕ ਗਏ
ਪੰਦਰਾ ਲੱਖ ਕਿਸੇ ਨੇ ਵੀ ਖਾਤਿਆ `ਚ ਪਾਏ ਨਾ।
ਲੋਕਾਂ ਨੂੰ ਚੋਣਾਂ ਵੇਲੇ ਬੁੱਧੂ ਜੇ ਬਣਾਉਣ ਲਈ
ਲੀਡਰ ਸਿਆਸਤੀ ਹਰ ਵਾਰੀ ਨਵਾ ਲੈਂਦੇ ਕੱਢ ਸੱਪ ਜੀ।

ਜਿੰਨਾ ਝੂਠ ਆਮ ਬੰਦਾ ਸਾਰੀ ਜਿੰਦਗੀ `ਚ ਬੋਲਦਾ
ਚੋਣਾਂ ਵੇਲੇ ਲੀਡਰ ਏਨੇ ਮਾਰ ਜਾਂਦੇ ਗੱਪ ਜੀ……

ਅੱਛੇ ਦਿਨ ਖੌਰੇ ਕਦ ਸਾਡੇ ਰੱਬਾ ਆਉਣਗੇ
ਕਰਜ਼ਾ ਮੁਕਤ ਕੋਈ ਹੋਇਆ ਨਾ ਕਿਸਾਨ ਜੀ
ਟਰੱਕ ਭਰਕੇ ਪੰਜਾਬ ਪੈਸਿਆਂ ਦੇ ਆਏ ਨਾ
ਉਹ ਕਿੱਥੇ ਤੁਰ ਗਏ ਜਿਹੜੇ ਬਹੁਤਾ ਹੀ ਜਿਤਾਉਂਦੇ ਸੀ ਅਹਿਸਾਨ ਜੀ।
ਲੀਡਰ ਇਹ ਮੇਰੇ ਦੇਸ਼ ਦੇ ਡਰਾਮੇਬਾਜ਼ੀਆਂ `ਚੋਂ ਸਾਰਿਆਂ ਨੂੰ
ਪਿੱਛੇ ਛੱਡ ਦੇਣਗੇ ਹੱਦਾਂ ਸਾਰੀਆਂ ਹੀ ਗਏ ਨੇ ਟੱਪ ਜੀ।

ਜਿੰਨਾ ਝੂਠ ਆਮ ਬੰਦਾ ਸਾਰੀ ਜਿੰਦਗੀ `ਚ ਬੋਲਦਾ
ਚੋਣਾਂ ਵੇਲੇ ਲੀਡਰ ਏਨੇ ਮਾਰ ਜਾਂਦੇ ਗੱਪ ਜੀ……

ਡੁੱਬ ਰਿਹਾ ਏ ਪੰਜਾਬ ਜ਼ਰਾ ਤੁਸੀਂ ਗੌਰ ਕਰ ਲੋ
ਨੌਜਵਾਨੀ ਨੂੰ ਘੁਣ ਵਾਂਗ ਨਸ਼ਾ ਖਾ ਰਿਹਾ
ਸਾਡੇ ਬਾਪ ਦਾਦੇ ਔਖੇ ਹੋ ਹੋ ਟੈਮ ਸਾਰਦੇ
ਯੂਥ ਸਾਰਾ ਹੀ ਪੰਜਾਬ ਦਾ ਦੇਸ਼ ਛੱਡ ਕੇ ਵਿਦੇਸ਼ ਜਾ ਰਿਹਾ।
ਬਲਤੇਜ ਸੰਧੂ ਹੱਥ ਜੋੜ ਰੱਬਾ ਅਰਦਾਸ ਕਰਦਾ
ਮੇਰੇ ਰੰਗਲੇ ਪੰਜਾਬ ਦੀ ਰੱਖ ਲਵੋ ਪੱਤ ਜੀ।

ਜਿੰਨਾ ਝੂਠ ਆਮ ਬੰਦਾ ਸਾਰੀ ਜਿੰਦਗੀ `ਚ ਬੋਲਦਾ
ਚੋਣਾਂ ਵੇਲੇ ਲੀਡਰ ਏਨੇ ਮਾਰ ਜਾਂਦੇ ਗੱਪ ਜੀ……

Baltej Sandhu1

 

 

ਬਲਤੇਜ ਸੰਧੂ
ਬੁਰਜ਼ ਲੱਧਾ ਸਿੰਘ ਵਾਲਾ (ਬਠਿੰਡਾ)
ਮੋ – 9465818158
  

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply