ਸ਼ੋਰ ਨਾ ਕਰੋ…..
ਚੁੱਪ ਹੀ ਰਹੋ….
ਨਜ਼ਮ ਲਿਖ ਲੈਣਦੋ ਕੋਈ
ਹਰਫ਼ਾਂ ਦੇ ਸੰਗ…
ਦਿਲ ਕਰਦਾ ਮੇਰਾ ਇਹੋ ਮੰਗ…
ਸ਼ਿੰਗਾਰ ਕਰ ਲਵਾਂ ਲਫ਼ਜ਼ਾਂ ਦਾ…
ਭਰ ਦੇਣ ਦੋ ਇਹਨਾਂ `ਚ ਸੱਜਰੇ ਰੰਗ….।
ਉਹ ਲੋਕੋ ਤੁਹਾਡੀਆਂ ਫਾਲਤੂ ਗੱਲਾਂ ਨੇ…
ਮਨ ਮੇਰਾ ਹੋਰ ਪਾਸੇ ਏ ਲਾਇਆ …
ਦਿਲ ਦੀਆਂ ਗਹਿਰਾਈਆਂ ਮੈਂ ਸਭ ਨੂੰ ਦੱਸਣਾ ਚਾਇਆ….
ਕਵਿਤਾਵਾਂ ਨੂੰ ਮੈਂ ਪਿਆਰ ਐਨਾ ਕੀਤਾ…
ਕਦੇ ਸਮਝਿਆ ਨਾ ਪਰਾਇਆ…।
`ਰਾਮਪੁਰ `ਦੇ ਵਿੱਚ ਰਹਿੰਦੀ `ਨੀਤੂ `…
ਇੱਕੋ ਹੋਕਾ ਲਾਵੇ….
ਖੁਸ਼ ਰਹਿਣ ਸਭ ਇਹੋ ਉਹ ਚਾਵੇ…
ਹੱਸਦੇ ਖੇਡਦੇ ਰਹਿਣ ਇਹ ਸਾਹਿਤਕਾਰ…
ਇਹਨਾਂ ਸਦਕੇ ਹੀ ਸਾਹਿਤ ਵਾਹ ਵਾਹ ਨਾਮ ਕਮਾਵੇ…।
ਜ਼ਿੰਦਗੀ `ਚ ਆਉਂਦੀ ਜਿੱਤ ਹਾਰ ਨੂੰ ਜ਼ਰੋ…
ਦੁੱਖਾਂ ਨੂੰ ਅੰਦਰ ਰੱਖ ਦਿਨ ਰਾਤ ਨਾ ਮਰੋ…
ਪਹਿਣਾ ਦੇਣ ਦੋ ਕਵਿਤਾ ਨੂੰ ਸ਼ਬਦਾਂ ਦੇ ਲੀੜੇ.
ਬਸ ਸ਼ੋਰ ਨਾ ਕਰੋ….
ਜਿੰਨਾ ਹੋ ਸਕੇ ਚੁੱਪ ਹੀ ਰਹੋ….।।
ਨੀਤੂ ਰਾਮਪੁਰ
ਰਾਮਪੁਰ, ਲੁਧਿਆਣਾ।
ਮੋ – 98149-60725