Friday, July 4, 2025
Breaking News

ਸਰਕਾਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ 6 ਦਿਨਾ ਸਮਰ ਕੈਂਪ ਸੰਪਨ

ਮਲੋਟ, 6 ਜੂਨ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ 6 ਦਿਨਾ ਸਮਰ ਕੈਂਪ ਸੰਪਨ ਹੋ PUNJ0606201922ਗਿਆ।ਇਸ ਸਮਾਤੀ ਸਮਾਸਗ ਵਿੱਚ ਡਾ: ਮਦਨ ਲਾਲ ਕਮਰਾ ਅਤੇ ਡਾ: ਪੁਸ਼ਪਾ ਕਮਰਾ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ।ਮੁੱਖ ਮਹਿਮਾਨ ਡਾ. ਕਮਰਾ ਨੇ ਸਮਰ ਕੈਂਪ ਨੂੰ ਇੱਕ ਸ਼ਲਾਘਾਯੋਗ ਕਦਮ ਦੱਸਿਆ, ਜਿਸ ਵਿੱਚ ਬੱਚਿਆਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ।ਸਕੂਲ ਦੀ ਵਿਦਿਆਰਥਣ ਭਵਾਨੀ ਨੇ ਕੈਂਪ ਬਾਰੇ ਸੰਖੇਪ ਜਾਣਕਾਰੀ ਦਿੱਤੀ।ਖੁਸ਼ਬੂ, ਰਿਦਾਕਸ਼ੀ, ਪ੍ਰਿਅੰਕਾ, ਸ਼ਬਨਮ, ਅੰਸ਼ਕਾ ਮਹਿੰਦੀ ਮੁਕਾਬਲੇ `ਚ, ਰਜਨੀ, ਰਾਣੀ, ਓਮਾ ਰਾਣੀ ਸੁੰਦਰ ਲਿਖਾਈ ਮੁਕਾਬਲੇ ਚ, ਰਾਜਵਿੰਦਰ ਕੌਰ, ਖੁਸ਼ੀ, ਉਮਾ ਰਾਣੀ ਪੇਂਟਿੰਗ `ਚ, ਸੁਮਨ, ਆਰਤੀ, ਮਹਿਕ ਤਮੰਨਾ ਕਰਾਫਟ `ਚ, ਰੋਸ਼ਨੀ, ਕਿਰਨਪ੍ਰੀਤ, ਅਰਚਨਾ ਲਟਕਣ ਮੁਕਾਬਲੇ `ਚ, ਮਾਇਆ, ਅੰਸਕਾ, ਪ੍ਰੀਤੀ ਤੇ ਕੋਮਲ ਸਿਲਾਈ ਮੁਕਾਬਲੇ `ਚ, ਭਵਾਨੀ, ਗਜ਼ਲ ਅਤੇ ਵੀਰਪਾਲ ਅਨੁਸ਼ਾਸਨ `ਚ ਅੱਵਲ ਰਹੀਆਂ। ਮੁਕਾਬਲਿਆਂ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ,
    ਕੈਂਪ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿਚ ਦੀਪਕ ਮੱਕੜ, ਮੈਡਮ ਹਿਨਾ ਆਰਟ ਆਫ ਲੀਵਿਗ ਦੇ ਮਾਸਟਰ ਟ੍ਰੇਨਰ, ਮੈਡਮ ਚੰਦਰਕਾਂਤਾ ਕੁਕਿੰਗ ਦੇ ਮਾਸਟਰ  ਟ੍ਰੇਨਰ, ਗੁਰਮੀਤ ਸਿੰਘ ਕਰਾਟੇ ਦੇ ਮਾਸਟਰ ਟ੍ਰੇਨਰ, ਨਰਿੰਦਰ ਪਾਲ ਬਠਲਾ ਐਕੂਪਸ਼ਰ ਵਾਲੇ, ਹਰੀ ਸਿੰਘ ਰਿਟਾ. ਆਰਟ ਐਂਡ ਕਰਾਫਟ ਟੀਚਰ, ਸੋਨੀਆ ਮੈਡਮ ਕੰਪਿਊਟਰ ਟੀਚਰ, ਮੈਡਮ ਰਮਨਜੀਤ ਕੌਰ ਸ਼ਾਮਲ ਹਨ।ਸਮਰ ਕੈਂਪ ਦੌਰਾਨ ਬੱਚਿਆਂ ਵਲੋਂ ਤਿਆਰ ਕੀਤੇ ਚਾਰਟ ਮੇਕਿੰਗ, ਮਾਡਲ, ਕਰਾਫਟ, ਸਿਲਾਈ ਕਟਾਈ ਦੀ ਪ੍ਰਦਰਸ਼ਨੀ ਲਗਾਈ ਗਈ।
 ਪ੍ਰਿੰਸੀਪਲ ਵਿਜੇ ਗਰਗ ਨੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਸਮੂਹ ਸਟਾਫ ਨੂੰ ਸਮਰ ਕੈਂਪ ਨੂੰ ਸਫਲ ਬਣਾਉਣ ਲਈ ਵਧਾਈ ਦਿੱਤੀ।
 

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply