Sunday, July 27, 2025
Breaking News

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾ ਵਿਖੇ ਸਟੂਡੈਂਟ ਪੁਲਿਸ ਕੈਡਟ ਪ੍ਰੋਗਰਾਮ ਆਯੋਜਿਤ

ਹੈਲਪਲਾਈਨ ਨੰਬਰ 112 ਬਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਬਟਾਲਾ, 5 ਜੁਲਾਈ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਬੀਤੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਵਿਖੇ ਪ੍ਰਿੰਸੀਪਲ PUNJ0507201906ਭਾਰਤ ਭੂਸ਼ਨ ਦੀ ਅਗਵਾਈ ਵਿੱਚ ਪੁਲਿਸ ਕੈਡਿਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ  ਸਕੂਲ ਪੜਦੇ ਵਿਦਿਆਰਥੀਆਂ ਨੂੰ ਅਗਾਹਵਧੂ ਸੋਚ ਦੇ ਧਾਰਨੀ ਬਣਨ ਵਾਸਤੇ ਪ੍ਰੇਰਿਤ ਕੀਤਾ ਗਿਆ।ਖਾਸ ਕਰਕੇ ਲੜਕੀਆਂ ਨੂੰ ਸਮਾਜ ਵਿਚ ਰੋਲ ਮਾਡਲ ਬਣਨ ਵਾਸਤੇ ਪ੍ਰੇਰਿਆ ਗਿਆ।ਇਸਤਰੀ ਵਰਗ ਨਾਲ ਹੋ ਰਹੀਆਂ।ਇਸ ਤੋਨ ਇਲਾਵਾ ਜਿਆਦਤੀਆਂ ਤੇ ਬੇਇਨਸਾਫੀ ਵਿਰੁੱਧ ਆਪਣੀ ਧਾਰਨਾ ਬਦਲਣ ਵਾਸਤੇ ਕਿਹਾ ਗਿਆ।ਇਸ ਪ੍ਰੋਗਰਾਮ ਵਿਚ ਪੁਲਿਸ ਵਿਭਾਗ ਤੋਂ ਏ.ਐਸ.ਆਈ,ਰਜਿੰਦਰਪਾਲ ਸਿੰਘ ਚਾਹਲ ਤੇ ਹੌਲਦਾਰ ਹੈਲਪਲਾਈਨ ਨਿਰਮਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਤੁਰੰਤ ਮੁਹੱਈਆ ਕੀਤੀ ਜਾਣ ਵਾਲੀ ਸਹਾਇਤਾ ਅਤੇ ਪੁਲਿਸ ਹੈਲਪਲਾਈਨ ਨੰਬਰ 112 ਬਾਰੇ ਜਾਣਕਾਰੀ ਦਿੱਤੀ।ਇਹ ਪ੍ਰੋਗਰਾਮ ਰਾਜਵਿੰਦਰ ਸਿੰਘ ਲੈਕਚਰਾਰ ਫਿਜਿਕਲ ਦੁਆਰਾ ਆਯੋਜਿਤ ਕੀਤਾ ਗਿਆ।
 ਇਸ ਮੌਕੇ ਮਨਪ੍ਰੀਤ ਕੌਰ, ਮਨਪ੍ਰੀਤ ਕੌਰ ਕੰਪਿਊਟਰ ਅਧਿਆਪਕਾ, ਪਰਵਿੰਦਰ ਕੌਰ, ਨਵਦੀਪ ਸਿੰਘ, ਬਲਵਿੰਦਰ ਪਾਲ ਤੇ ਸਟਾਫ ਮੈਂਬਰ ਹਾਜ਼ਰ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply