ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ ਬਿਊਰੋ)- ਭਾਰਤ-ਪਾਕਿ ਸਰਹੱਦ ਤੇ ਧਾਰੀਵਾਲ ਸਰਹੱਦੀ ਚੌਂਕੀ ਨੇੜਿਓ ਬੀ.ਐਸ.ਐਫ. ਦੇ ਜਵਾਨਾਂ ਨੇ ਤਿੰਨ ਪੈਕਟ ਹੈਰੋਇਨ ਦੇ ਬਰਾਮਦ ਕੀਤੇ ਹਨ, ਜਿੰਨ੍ਹਾਂ ਦਾ ਵਜਨ ਇੱਕ-ਇੱਕ ਕਿਲੋ ਹੈ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਇਨਾਂ ਪੈਕਟਾਂ ਦੀ ਕੀਮਤ 15 ਕਰੋੜ ਦੱਸੀ ਜਾਂਦੀ ਹੈ। ਬੀ.ਐਸ.ਐਫ. ਦੀ ਧਾਰੀਵਾਲ ਚੌਂਕੀ ਤੇ ਤੈਨਾਤ ਇੰਸਪੈਕਟਰ ਜਨਰਲ ਅਸ਼ੋਕ ਕੁਮਾਰ ਅਨੁਸਾਰ ਮੱਝਾਂ ਚਰਾ ਰਹੇ ਪਿੰਡ ਦੇ ਇੱਕ ਵਿਅਕਤੀ ਦੀਆਂ ਸ਼ੱਕੀ ਹਰਕਤਾਂ ਦੇਖ ਕੇ ਜਦ ਜਵਾਨਾਂ ਨੇ ਪਿੱਛਾ ਕੀਤਾ ਤਾਂ ਉਹ ਉਥੋਂ ਦੌੜ ਗਿਆ ਪਰ ਮੌਕੇ ਤੇ ਤਿੰਨ ਪੈਕਟ ਹੈਰੋਇਨ ਦੇ ਬਰਾਮਦ ਹੋਏੇ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …